ਗੇਜਾ ਰਾਮ ਵਧਾਈ ਦੇਣ ਪਹੁੰਚੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ
ਦੀਪਕ ਜੈਨ
ਜਗਰਾਉਂ, 21 ਫਰਵਰੀ 2025 - ਭਾਰਤੀ ਜਨਤਾ ਪਾਰਟੀ ਦੀ ਦਿੱਲੀ ਵਿਖੇ ਹੋਈ ਵੱਡੀ ਜਿੱਤ ਲਈ ਜਿੱਥੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਵਧਾਈਆਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਇਸੇ ਸਿਲਸਿਲੇ ਅਧੀਨ ਅੱਜ ਅਖਿਲ ਭਾਰਤੀ ਵਾਲਮੀਕ ਸਮਾਜ ਦੇ ਆਗੂ ਅਤੇ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਲੀਡਰ ਗੇਜਾ ਰਾਮ ਵਾਲਮੀਕੀ ਉਚੇਚੇ ਤੌਰ ਤੇ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਮੈਡਮ ਰੇਖਾ ਗੋਇਲ ਨੂੰ ਵਧਾਈ ਦੇਣ ਲਈ ਪਹੁੰਚੇ। ਗੇਜਾ ਰਾਮ ਵੱਲੋਂ ਵਧਾਈ ਦੇਣ ਮਗਰੋਂ ਫੋਨ ਤੇ ਰਾਬਤਾ ਕਰਕੇ ਦੱਸਿਆ ਗਿਆ ਕਿ ਦਿੱਲੀ ਅੰਦਰ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਵਿੱਚ ਉਤਸਾਹ ਦੇ ਕਾਰਨ ਹੀ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ।