ਕੈਨੇਡਾ 'ਚ ਸਭ ਤੋਂ ਵੱਡੀ ਚੋਰੀ ਦਾ ਮਾਮਲਾ! ਚੰਡੀਗੜ੍ਹ ਟ੍ਰਾਈਸਿਟੀ 'ਚ ED ਵਲੋਂ ਸਿਮਰਨਪ੍ਰੀਤ ਪਨੇਸਰ ਦੇ ਘਰ ਛਾਪੇਮਾਰੀ
ਸਿਮਰਨਪ੍ਰੀਤ ਪਨੇਸਰ ਦੇ ਘਰ ED ਨੇ ਮਾਰਿਆ ਛਾਪਾ, ਕੈਨੇਡਾ ਨਾਲ ਜੁੜਿਆ ਹੈ ਮਾਮਲਾ
4 ਕੁਇੰਟਲ ਸੋਨੇ ਦੀ ਚੋਰੀ ਕੇਸ ਵਿੱਚ ਸ਼ਾਮਲ ਮੁਲਜ਼ਮ ਦੇ ਘਰ ਛਾਪਾ
ਮੋਹਾਲੀ, 21 ਫਰਵਰੀ 2025- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਕੇਸ ਵਿੱਚ ਸ਼ਾਮਲ ਮੁਲਜ਼ਮ ਸਿਮਰਨਪ੍ਰੀਤ ਪਨੇਸਰ (32) ਦੇ ਘਰ ਛਾਪਾ ਮਾਰਿਆ ਹੈ। ਇਸ ਕੇਸ ਵਿੱਚ 4 ਕੁਇੰਟਲ ਸੋਨਾ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿੱਚ 6,600 ਸੋਨੇ ਦੀਆਂ ਰਾਡਾਂ ਇੱਕ ਟਰੱਕ ਰਾਹੀਂ ਕੈਨੇਡਾ ਭੇਜੀਆਂ ਗਈਆਂ ਸਨ।
ਈਡੀ ਦੀਆਂ ਟੀਮਾਂ ਸਵੇਰੇ ਸੈਕਟਰ-79, ਮੋਹਾਲੀ ਸਥਿਤ ਪਨੇਸਰ ਦੇ ਘਰ ਪਹੁੰਚੀਆਂ ਅਤੇ ਚੰਡੀਗੜ੍ਹ ਦੇ 32 ਸੈਕਟਰ ਵਿਚ ਵੀ ਛਾਪੇਮਾਰੀ ਕੀਤੀ। ਪਨੇਸਰ, ਜੋ ਕਿ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ, ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਕੇਸ ਕੈਨੇਡਾ ਵਿੱਚ ਹੋਈ ਸੋਨੇ ਦੀ ਵੱਡੀ ਚੋਰੀ ਨਾਲ ਜੁੜਿਆ ਹੋਇਆ ਹੈ, ਜਿੱਥੇ 4 ਕੁਇੰਟਲ ਸੋਨਾ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਈਡੀ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।