ਐਸ.ਐਮ.ਓ ਵੱਲੋਂ ਦਵਾਈ ਵਿਕਰੇਤਾਵਾਂ ਤੇ ਸਰਪੰਚਾਂ ਨਾਲ ਕੀਤੀ ਮੀਟਿੰਗ
- ਪੰਜਾਬ ਸਰਕਾਰ ਵੱਲੋਂ ਸ਼ੁਰੂ " ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨੂੰ ਸਫ਼ਲ ਬਣਾਉਣ ਲਈ ਦਵਾਈ ਵਿਕਰੇਤਾਵਾਂ ਤੇ ਸਰਪੰਚਾਂ ਤੋਂ ਮੰਗਿਆ ਸਹਿਯੋਗ
ਫਤਹਿਗੜ੍ਹ ਸਾਹਿਬ , 18 ਮਾਰਚ 2025 : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ " ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨੂੰ ਅੱਗੇ ਤੋਰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਤੇ ਐਸ.ਡੀ.ਐਮ ਬੱਸੀ ਪਠਾਣਾ ਹਰਵੀਰ ਕੌਰ ਜੀ ਦੀ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੀ.ਐਚ.ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੌਰ ਨੇ ਅੱਜ ਪਿੰਡ ਨੰਦਪੁਰ ਤੇ ਕਲੌੜ ਦੇ ਸਮੂਹ ਕੈਮਿਸਟਾਂ ਤੇ ਸਰਪੰਚਾਂ ਅਤੇ ਪੰਚਾਇਤ ਮੈਂਬਰਾ ਨਾਲ ਮੀਟਿੰਗ ਕੀਤੀ ਗਈ। ਐਸ.ਐਮ.ਓ ਡਾ ਨਵਦੀਪ ਕੌਰ ਨੇ ਹਾਜ਼ਰਨ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਹਰ ਤਰ੍ਹਾਂ ਦਾ ਨਸ਼ਾ ਖਤਮ ਕਰਨ ਲਈ ਦ੍ਰਿੜ ਯਤਨਸ਼ੀਲ ਕਰ ਰਹੀ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਉਹਨਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਇਸ ਮੌਕੇ ਕੈਮਿਸਟਾ ਨੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।ਉਹਨਾਂ ਕਿਹਾ ਕਿ ਪ੍ਰਚੂਨ ਵਿਕਰੇਤਾਵਾਂ ਨੂੰ ਦਵਾਈਆਂ ਦਾ ਸਹੀ ਵਿਕਰੀ/ਖਰੀਦ ਰਿਕਾਰਡ ਰੱਖਣਾ ਚਾਹੀਦਾ ਹੈ ਅਤੇ ਸਿਰਫ਼ ਗੁਣਵੱਤਾ/ਅਸਲੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਚੂਨ ਵਿਕਰੇਤਾਵਾਂ ਦੁਆਰਾ ਨਸ਼ੀਲੇ ਪਦਾਰਥਾਂ ਅਤੇ ਮਨੋਰੋਗ ਦਵਾਈਆਂ ਡਾਕਟਰ ਦੇ ਨੁਸਖੇ 'ਤੇ ਡਾਕਟਰ ਦੁਆਰਾ ਨਿਰਧਾਰਤ ਦਿਨਾਂ ਦੀ ਗਿਣਤੀ ਲਈ ਮੋਹਰ ਲਗਾਈ ਜਾਣੀ ਚਾਹੀਦੀ ਹੈ। ਪ੍ਰਚੂਨ ਵਿਕਰੇਤਾਵਾਂ ਨੂੰ ਨਸ਼ੇ ਦੇ ਆਦੀ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਦਤ ਪਾਉਣ ਵਾਲੀਆਂ ਦਵਾਈਆਂ ਜੋ ਡਾਕਟਰ ਦੀ ਪਰਚੀ ਤੇ ਹੀ ਦਿੱਤੀ ਜਾਵੇ ਤਾਂ ਜੋ ਕੋਈ ਉਸੇ ਪਰਚੀ ਨਾਲ ਕਿਸੇ ਹੋਰ ਦੁਕਾਨ ਤੋਂ ਦਵਾਈ ਦੀ ਖਰੀਦ ਨਾ ਕਰ ਸਕੇ।ਇਸ ਮੋਕੇ ਤੇ ਹਾਜਰ ਜੁਝਾਰ ਸਿੰਘ,ਰੰਜਨ ਕੁਮਾਰ,ਸਰਪੰਚ ਪਰਦੀਪ ਸਿੰਘ,ਸਰਪੰਚ ਜਗਰੂਪ ਸਿੰਘ,ਪੰਚਾਇਤ ਸੈਕਟਰੀ ਹਰਵਿੰਦਰ ਸਿੰਘ,ਯਸ਼ਪਾਲ ਚੁੱਘ,ਕਰਮਜੀਤ ਸਿੰਘ,ਮਹਿੰਦਰ ਸਿੰਘ,ਪ੍ਰੇਮ ਸਿੰਘ ਆਦਿ ਹਾਜਰ ਸਨ।