ਅੱਧਾ ਕਿਲੋ ਤੋਂ ਵੱਧ ਹੈਰੋਇਨ ਸਮੇਤ ਫੜੇ ਗਏ ਦੋਨੋਂ ਨੌਜਵਾਨ 24 ਸਾਲ ਤੋਂ ਘੱਟ ਉਮਰ ਦੇ
ਰੋਹਿਤ ਗੁਪਤਾ
ਗੁਰਦਾਸਪੁਰ, 2 ਫਰਵਰੀ 2025 - ਸੀਮਾ ਸੁਰੱਖਿਆ ਬਲ ਦੀ 27 ਬੀ.ਐੱਨ. ਬੀ.ਓ.ਪੀ. ਚੰਦੁਵਡਾਲਾ ਵੱਲੋਂ ਹੈਰੋਇਨ ਦੇ ਇੱਕ ਪੈਕਟ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਫੜੇ ਗਏ ਵਿਅਕਤੀ ਦੀ ਪਹਿਚਾਨ ਸੁਖਵਿੰਦਰ ਸਿੰਘ ਉਰਫ ਸੁੱਖੀ (20) ਪੁੱਤਰ ਰਜਿੰਦਰ ਸਿੰਘ ਪਿੰਡ ਚੰਦੂਵਡਾਲਾ ਥਾਣਾ ਕਲਾਨੌਰ ਅਤੇ ਅਮਨਦੀਪ ਸਿੰਘ ਉਰਫ ਗੋਰਾ (21) ਪੁੱਤਰ ਸਰਦੂਲ ਸਿੰਘ ਪਿੰਡ ਚੰਦੂਵਡਾਲਾ ਥਾਣਾ ਕਲਾਨੌਰ ਦੇ ਤੌਰ ਤੇ ਹੋਈ ਹੈ। ਇਹਨਾਂ ਦੋਵਾਂ ਪਾਸੋਂ ਇੱਕ ਐਪਲ ਆਈਫੋਨ 13,ਇੱਕ Redmi ਫ਼ੋਨ,ਇੱਕ ਮੋਟਰਸਾਈਕਲ ਹੀਰੋ ਸਪਲੈਂਡਰ,ਪੈਕਿੰਗ ਸਮਗਰੀ ਸਮੇਤ ਇੱਕ ਪੈਕੇਟ ਹੈਰੋਇਨ ਵਜਨ 550 ਗ੍ਰਾਮ ਵੀ ਬਰਾਮਦ ਕੀਤਾ ਗਿਆ ਹੈ।
ਕਲਾਨੌਰ ਥਾਣੇ ਦੇ ਐਸਐਚਓ ਜਗਦੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ 21 ਤੋਂ 24 ਸਾਲ ਦੀ ਉਮਰ ਦੇ ਹਨ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਜਾਹਰ ਤੌਰ ਤੇ ਇਹਨਾਂ ਵੱਲੋਂ ਫੜੀ ਗਈ ਹੈਰੋਇਨ ਪਾਕਿਸਤਾਨ ਵੱਲੋਂ ਭੇਜੀ ਗਈ ਹੈ ਪਰ ਇਹ ਪੜਤਾਲ ਦਾ ਵਿਸ਼ਾ ਹੈ ਕਿ ਇਹਨਾਂ ਦੇ ਸਬੰਧ ਕਿਸ ਪਾਕਿਸਤਾਨੀ ਤਸਕਰ ਨਾਲ ਹਨ