ਪੰਜ ਤੱਤਾਂ ’ਚ ਵਿਲੀਨ ਹੋਏ ਰੇਸ਼ਮ ਕੌਰ: ਪੁੱਤਰਾਂ ਨੇ ਭੇਟ ਕੀਤੀ ਅਗਨੀ, ਵਿਦਾਇਗੀ ਦਿੰਦੇ ਭਾਵੁਕ ਰੋਏ ਹੰਸ ਰਾਜ ਹੰਸ (ਵੀਡੀਓ ਅਤੇ ਤਸਵੀਰਾਂ ਦੇਖੋ)
ਜਲੰਧਰ, 3 ਅਪ੍ਰੈਲ 2025 - ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫ਼ੀਪੁਰ ਵਿਚ ਕੀਤਾ ਗਿਆ। ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਰੇਸ਼ਮ ਕੌਰ ਕਰੀਬ 60 ਸਾਲਾ ਦੇ ਸਨ ਅਤੇ ਉਹ 5 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਰੇਸ਼ਮ ਕੌਰ ਨੂੰ ਦਿਲ ਦੀ ਬੀਮਾਰੀ ਕਾਰਨ ਸਟੰਟ ਵੀ ਪਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1857827158365318
ਇਸ ਮੌਕੇ ਪਾਲੀਵੁੱਡ ਗਾਇਕ ਮਾਸਟਰ ਸਲੀਮ, ਜੱਸੀ ਗਿੱਲ, ਬੱਬਲ ਰਾਏ ਸਮੇਤ ਕ੍ਰਿਕਟ ਜਗਤ ਤੋਂ ਸ਼ਿਖ਼ਰ ਧਵਨ ਅਤੇ ਸਿਆਸੀ ਲੀਡਰ ਸੁਸ਼ੀਲ ਰਿੰਕੂ ਸਮੇਤ ਹੋਰ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਕੁਝ ਦਿਨ ਪਹਿਲਾਂ ਆਇਆ ਸੀ ਦੌਰਾ
ਦੱਸਿਆ ਜਾ ਰਿਹਾ ਹੈ ਕਿ ਰੇਸ਼ਮ ਕੌਰ, ਜੋ ਲਗਭਗ 60 ਸਾਲ ਦੀ ਸਨ, ਕੁਝ ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਈਆਂ ਸਨ। ਉਨ੍ਹਾਂ ਨੂੰ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

ਹੰਸਰਾਜ ਹੰਸ: ਪ੍ਰਸਿੱਧ ਗਾਇਕ ਅਤੇ ਸਾਬਕਾ ਸੰਸਦ ਮੈਂਬਰ
ਹੰਸਰਾਜ ਹੰਸ ਜਲੰਧਰ ਦੇ ਪਿੰਡ ਸ਼ਫੀਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 9 ਅਪ੍ਰੈਲ 1962 ਨੂੰ ਹੋਇਆ। ਉਨ੍ਹਾਂ ਨੇ ਸੂਫੀ ਸੰਗੀਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਨੁਸਰਤ ਫਤਿਹ ਅਲੀ ਖਾਨ ਵਰਗੇ ਮਹਾਨ ਗਾਇਕ ਨਾਲ ਵੀ ਗਾਇਆ। ਉਨ੍ਹਾਂ ਨੇ ਭਾਜਪਾ ਵਲੋਂ ਦਿੱਲੀ ਪੱਛਮੀ ਤੋਂ ਸੰਸਦ ਮੈਂਬਰ ਦੇ ਤੌਰ ‘ਤੇ ਵੀ ਕੰਮ ਕੀਤਾ।

ਰਿਸ਼ਤੇਦਾਰੀ ਦਲੇਰ ਮਹਿੰਦੀ ਦੇ ਪਰਿਵਾਰ ਨਾਲ
ਦਲੇਰ ਮਹਿੰਦੀ ਦੀ ਬੇਟੀ, ਅਜੀਤ ਕੌਰ, ਹੰਸਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਦੀ ਪਤਨੀ ਹਨ।
ਪੂਰਾ ਪਰਿਵਾਰ ਅੱਜ ਸੋਗ ਵਿੱਚ ਹੈ ਅਤੇ ਸੰਗੀਤ ਜਗਤ ਨੇ ਵੀ ਇਸ ਦੁੱਖਦ ਸਮੇਂ ‘ਚ ਉਨ੍ਹਾਂ ਦੇ ਪਰਿਵਾਰ ਨੂੰ ਹੌਸਲਾ ਦੇਣ ਦੀ ਅਪੀਲ ਕੀਤੀ ਹੈ।






