ਇੰਟਰਨਸ਼ਾਲਾ ਸਾਲਾਨਾ ਰੈਂਕਿੰਗਜ਼ - 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਲ ਇੰਡੀਆ 30ਵਾਂ ਰੈਂਕ
- ਇੰਟਰਨਸ਼ਾਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 'ਸਰਟੀਫਿਕੇਟ ਆਫ ਐਕਸੀਲੈਂਸ' ਪ੍ਰਦਾਨ
ਅੰਮ੍ਰਿਤਸਰ, 15 ਜਨਵਰੀ 2025 – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੰਟਰਨਸ਼ਾਲਾ ਸਾਲਾਨਾ ਰੈਂਕਿੰਗਜ਼ 2024 ਵਿੱਚ 740+ ਅਦਾਰਿਆਂ ਵਿੱਚੋਂ ਆਲ ਇੰਡੀਆ 30ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ। ਇਸ ਪ੍ਰਾਪਤੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਨੂੰ ਇੰਟਰਨਸ਼ਾਲਾ ਵੱਲੋਂ 'ਸਰਟੀਫਿਕੇਟ ਆਫ ਐਕਸੀਲੈਂਸ" ਵੀ ਜਾਰੀ ਕੀਤਾ ਗਿਆ ਹੈ।
ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਇੰਟਰਨਸ਼ਾਲਾ ਇੱਕ ਤਕਨੀਕੀ ਕੰਪਨੀ ਹੈ ਜੋ ਵਿਿਦਆਰਥੀਆਂ ਨੂੰ ਸਬੰਧਤ ਹੁਨਰ ਅਤੇ ਅਮਲੀ ਅਨੁਭਵ ਪ੍ਰਦਾਨ ਕਰਨ ਦੇ ਮਿਸ਼ਨ 'ਤੇ ਕੰਮ ਕਰਦੀ ਹੈ, ਤਾਂ ਜੋ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਸਕਣ। ਕੰਪਨੀ ਦੇ ਪੋਰਟਲ ਨਿਟੲਰਨਸਹੳਲੳ.ਚੋਮ ‘ਤੇ ਬਹੁਤ ਸਾਰੀਆਂ ਇੰਟਰਨਸ਼ਿਪਾਂ ਉਪਲਬਧ ਹਨ, ਜਿਨ੍ਹਾਂ ਲਈ ਭਾਰਤ ਭਰ ਤੋਂ ਵਿਿਦਆਰਥੀ ਅਰਜ਼ੀ ਦਿੰਦੇ ਹਨ। ਇੰਟਰਨਸ਼ਾਲਾ ਦਾ ਏਆਈਸੀਟੀਈ ਨਾਲ ਸਮਝੌਤਾ ਹੈ, ਜੋ ਵਿਿਦਆਰਥੀਆਂ ਦੇ ਅਕਾਦਮਿਕ ਅਤੇ ਕਰੀਅਰ ਉਦੇਸ਼ਾਂ ਅਨੁਸਾਰ ਇੰਟਰਨਸ਼ਿਪ ਪ੍ਰਦਾਨ ਕਰਦਾ ਹੈ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਦੇ ਇੰਟਰਨਸ਼ਿਪ ਲਈ ਡਾਇਰੈਕਟੋਰੇਟ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਡਾ. ਅਮਿਤ ਚੋਪੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀ ਨੈਸ਼ਨਲ ਅਤੇ ਮਲਟੀਨੇਸ਼ਨਲ ਕੰਪਨੀਆਂ ਤੋਂ ਇਸ ਕੈਰੀਅਰ ਟੈਕ ਪਲੇਟਫਾਰਮ ਰਾਹੀਂ ਨਿਯਮਿਤ ਤੌਰ ‘ਤੇ ਇੰਟਰਨਸ਼ਿਪ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਵਿਿਦਆਰਥੀਆਂ ਦੇ ਹੁਨਰ ਵਿਕਾਸ ਲਈ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕਿਆਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ।