ਨਵੀਂ ਅਨਾਜ਼ ਮੰਡੀ ਮਾਲੇਰਕੋਟਲਾ ਦੀ ਆੜਤੀਆ ਯੂਨੀਅਨ ਨੇ ਲਗਾਇਆ ਪੂਰੀ-ਛੋਲਿਆਂ ਤੇ ਕੜਾਹ ਦਾ ਲੰਗਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 15 ਜਨਵਰੀ 2024 ਨਵੀਂ ਅਨਾਜ਼ ਮੰਡੀ ਮਾਲੇਰਕੋਟਲਾ ਦੇ ਆੜਤੀਆਂ ਵੱਲੋਂ ਸੁੱਖ-ਸ਼ਾਤੀ ਅਤੇ ਪ੍ਰਮਾਤਮਾਂ ਦੇ ਸ਼ੂਕਰਾਨੇ ਵੱਜੋਂ ਸਥਾਨਕ ਅਨਾਜ਼ ਮੰਡੀ ਵਿਖੇ ਆੜਤੀਆ ਯੂਨੀਅਨ ਦੇ ਪ੍ਰਧਾਨ ਸਰਪੰਚ ਤਰਸੇਮ ਸਿੰਘ ਭੂਦਨ ਦੀ ਅਗਵਾਈ ਹੇਠ ਸਾਲਾਨਾਂ ਪੂਰੀ-ਛੋਲਿਆਂ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ।ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਹੋਇਆ ਇਹ ਲੰਗਰ ਦੇਰ ਸ਼ਾਮ ਤੱਕ ਚੱਲਦਾ ਰਿਹਾ।ਇਸ ਦੌਰਾਨ ਆਲੇ-ਦੁਆਲੇ ਦੀਆਂ ਝੂੱਗੀਆਂ ਵਾਲੇ ਗਰੀਬ ਪਰਿਵਾਰਾਂ ਸਮੇਤ ਹੋਰ ਆਉਂਦੇ-ਜਾਂਦੇ ਵੱਡੀ ਗਿਣਤੀ ਰਾਹਗੀਰਾਂ ਨੇ ਲੰਗਰ ਛਕਿਆ ਅਤੇ ਆੜਤੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਸੈਕਟਰੀ ਹਰਪ੍ਰੀਤ ਸਿੰਘ,ਆੜਤੀਆ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਲੱਕੀ ਭੂਦਨ,ਪ੍ਰਵੇਜ਼ ਅਖਤਰ, ਨਛੱਤਰ ਸਿੰਘ ਭੂਦਨ,ਅਮਨਦੀਪ ਸਿੰਘ ਮਾਣਕਮਾਜਰਾ, ਪ੍ਰਿਤਪਾਲ ਸਿੰਘ ਸਿਕੰਦਰਪੁਰਾ,ਨਸੀਮ ਅਹਿਮਦ ਕਾਜ਼ੀ, ਸੰਜੀਵ ਕੁਮਾਰ ਸ਼ੰਭੂ, ਵਿਕਾਸ ਜੈਨ,ਆਤੁਲ ਸਿੰਗਲਾ, ਜਗਵਿੰਦਰ ਸਿੰਘ ਜੱਗਾ,ਅਬਦੁੱਲ ਸੱਤਾਰ ਬੰਟੀ, ਸ਼ਮਰ ਸ਼ਾਹੀ, ਪਰਮਜੀਤ ਸਿੰਘ, ਸ਼ਾਮ ਲਾਲ, ਮੁਹੰਮਦ ਸਾਜਿਦ ਗੋਰਾ, ਰਾਮਪਾਲ ਸਿੰਗਲਾ, ਅਮਰਜੀਤ ਸਿੰਘ ਮਾਣਕਮਾਜਰਾ,ਖ੍ਰੀਦ ਏਜੰਸੀ ਪਨਗ੍ਰੇਨ ਦੇ ਇੰਚਾਰਜ਼ ਰਸਪਿੰਦਰ ਸਿੰਘ, ਇੰਸਪੈਕਟਰ ਜਸਪ੍ਰੀਤ ਸਿੰਘ, ਇੰਸਪੈਕਟਰ ਸੰਦੀਪ ਸਿੰਘ ਪਨਸਪ, ਮਾਰਕਫੈੱਡ ਦੇ ਮੈਨੇਜਰ ਮੈਡਮ ਰਵਿੰਦਰ ਕੌਰ ਅਤੇ ਇੰਸਪੈਕਟਰ ਮੁਨੀਸ਼ ਵੇਅਰ ਹਾਉਸ ਸਮੇਤ ਵੱਡੀ ਗਿਣਤੀ ਆੜਤੀਏ ਮੌਜੂਦ ਸਨ।