ਰਾਏਕੋਟ ਦੇ ਲੱਜਿਆਵਤੀ ਜੈਨ ਨਰਸਿੰਗ ਕਾਲਜ ਦੀ ਹੋਣਹਾਰ ਪ੍ਰੋਫੈਸਰ ਅਨੂਪ੍ਰਿਆ ਕੌਰ ਦੀ ਬੇ-ਵਕਤ ਮੌਤ 'ਤੇ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
- ਸਵ.ਪ੍ਰੋਫੈਸਰ ਅਨੂਪ੍ਰਿਆ ਕੌਰ ਨਮਿਤ ਅੰਤਿਮ ਅਰਦਾਸ 19 ਜਨਵਰੀ,ਦਿਨ ਐਤਵਾਰ)ਨੂੰ ਖੇੜ੍ਹੀ ਕਲਾਂ(ਨੇੜੇ: ਸ਼ੇਰਪੁਰ-ਕਾਤਰੋਂ)ਵਿਖੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,15 ਜਨਵਰੀ 2025- (ਨਿਰਮਲ ਦੋਸਤ)- ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸਥਿਤ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਕਾਲਜ(ਜਲਾਲਦੀਵਾਲ)ਦੀ ਹੋਣਹਾਰ ਸਹਾਇਕ ਪ੍ਰੋਫੈਸਰ ਅਨੂ ਪ੍ਰਿਆ ਕੌਰ(ਖੇੜ੍ਹੀ ਕਲ੍ਹਾਂ) , ਜੋ ਕਿ ਇਸ ਸਮੇਂ ਪੀ.ਐਚ.ਡੀ.(Ph.D) ਦੀ ਪੜ੍ਹਾਈ ਕਰ ਰਹੀ ਸੀ ,ਦੀ ਇੱਕ ਹੌਲਨਾਕ ਸੜਕ ਹਾਦਸੇ 'ਚ ਬੇ-ਵਕਤ ਮੌਤ ਹੋਣ ਕਾਰਨ ਇਲਾਕਾ ਰਾਏਕੋਟ, ਸ਼ੇਰਪੁਰ ਅਤੇ ਵੱਖ-ਵੱਖ ਸੰਸਥਾਵਾਂ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਦੌਰਾਨ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਸ਼੍ਰੋਮਣੀ ਕਮੇਟੀ ਹਲਕਾ ਰਾਏਕੋਟ ਦੇ ਮੈਂਬਰ ਜਥੇਦਾਰ ਐਡਵੋਕੇਟ ਜਗਜੀਤ ਸਿੰਘ ਤਲਵੰਡੀ,ਸਾਬਕਾ ਵਿਧਾਇਕ ਨਿਰਮਲ ਸਿੰਘ ਮਹੰਤ, ਸਹਿਜਧਾਰੀ ਸਿੱਖ ਪਾਰਟੀ ਦੇ ਸੁਪਰੀਮੋ ਤੇ ਪੰਜਾਬ ਹੋਮੀਓਪੈਥਿਕ ਮੈਡੀਕਲ ਕੌਂਸਲ(ਸਿਹਤ ਮੰਤਰਾਲਾ,ਪੰਜਾਬ ਸਰਕਾਰ)ਦੇ ਸਾਬਕਾ ਚੇਅਰਮੈਨ ਡਾ.ਪਰਮਜੀਤ ਸਿੰਘ ਰਾਣੂੰ(ਰਾਏਕੋਟ), ਇਤਬਾਰ ਸਿੰਘ ਨੱਥੋਵਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਰਾਏਕੋਟ, ਸ਼ਹੀਦ ਗੁਰਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੱਗੂ ਰਾਏਕੋਟ, ਸਿਹਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ/ਸਿਵਲ ਸਰਜਨ ਡਾ.ਹਰਜਿੰਦਰ ਸਿੰਘ ਆਂਡਲੂ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਤੇ ਅਮਨਦੀਪ ਸਿੰਘ ਅਮਨ ਬੰਮਰਾ(ਦੋਵੇਂ ਕਾਂਗਰਸੀ ਆਗੂ), ਉੱਘੇ ਰੰਗ-ਕਰਮੀ ਬਲਬੀਰ ਬੱਲੀ ਰਾਏਕੋਟ, ਸਮਸ਼ੇਰ ਨੂਰਪੁਰੀ ਤੇ ਜਗਤਾਰ ਸਿੰਘ(ਦੋਵੇਂ ਚਿੱਤਰਕਾਰ),ਪੰਜਾਬ ਪਾਵਰਕੌਮ ਨਾਲ ਸਬੰਧਤ ਗਰਿੱਡ ਸਬ-ਸਟੇਸ਼ਨ ਯੂਨੀਅਨ(ਰਜਿ.24)ਦੇ ਸੂਬਾ ਪ੍ਰਧਾਨ ਇੰਜੀ.ਜਸਵੀਰ ਸਿੰਘ ਆਂਡਲੂ, ਸ਼ਬਦ ਗੁਰੂ ਗੁਰਮਤਿ ਅਕੈਡਮੀ ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ, ਗੁਰਦੁਆਰਾ ਭਗਤ ਨਾਮਦੇਵ ਜੀ ਦੇ ਸੇਵਾਦਾਰ ਬਿੱਕਰ ਸਿੰਘ ਬੱਟੂ ਉਰਫ਼ ਬਾਦਲ ਸਿੰਘ(ਕੋਹੇਨੂਰ ਟੇਲਰ), ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਂਹੇੜੀ, ਮਿਸਤਰੀ ਦਲਵੀਰ ਸਿੰਘ ਤੁੰਗਾਂਹੇੜੀ, ਹਰਜੀਤ ਸਿੰਘ ਪੱਖੋਵਾਲ, ਕੁਲਦੀਪ ਸਿੰਘ ਗੋਬਿੰਦਗੜ੍ਹ, ਤੀਰਥ ਸਿੰਘ ਜੌਹਲਾਂ(ਅਮਨਿੰਦਰ ਢਾਬੇ ਵਾਲੇ),ਖੇਤੀ ਮਾਹਿਰ ਸੁਖਪਾਲ ਸਿੰਘ ਪੂਨੀਆ(ਸੁੱਖਾ ਜਲਾਲਦੀਵਾਲ)ਨੇ ਪ੍ਰੋਫੈਸਰ ਅਨੂ ਪ੍ਰਿਆ ਕੌਰ ਦੀ ਬੇ-ਵਕਤ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜ੍ਹਤ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।
ਇਹਨਾਂ ਆਗੂਆਂ ਨੇ ਪ੍ਰੋਫੈਸਰ ਅਨੂਪ੍ਰਿਆ ਕੌਰ ਦੀ ਬੇ-ਵਕਤ ਮੌਤ ਨੂੰ ਸਮਾਜ ਲਈ/ਵਿੱਦਿਅਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਦੌਰਾਨ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਰਮੇਸ਼ ਜੈਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵ.ਪ੍ਰੋਫੈਸਰ ਅਨੂ ਪ੍ਰਿਆ ਕੌਰ ਨਮਿਤ ਅੰਤਿਮ ਅਰਦਾਸ 19 ਜਨਵਰੀ ਦਿਨ ਐਤਵਾਰ ਨੂੰ ਬਾਦ ਦੁਪਹਿਰ ਸ਼ੇਰਪੁਰ-ਕਾਤਰੋਂ ਦੇ ਨੇੜਲੇ ਪਿੰਡ ਖੇੜੀ ਕਲਾਂ(ਬਰਨਾਲਾ ਤੋਂ ਸ਼ੇਰਪੁਰ ਰੋਡ) ਵਿਖੇ ਹੋਵੇਗੀ।