ਰੋਟਰੀ ਕਲੱਬ ਮਾਲੇਰਕੋਟਲਾ ਦੀ ਚੋਣ ਵਿੱਚ ਡਾ.ਸਈਅਦ ਤਨਵੀਰ ਹੁਸੈਨ ਪ੍ਰਧਾਨ,ਐਡਵੋਕੇਟ ਇਕਬਾਲ ਅਹਿਮਦ ਸਕੱਤਰ ਅਤੇ ਮੁਹੰਮਦ ਜਮੀਲ ਖਜ਼ਾਨਚੀ ਚੁਣੇ ਗਏ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 15 ਜਨਵਰੀ 2025 - ਰੋਟਰੀ ਕਲੱਬ ਮਲੇਰਕੋਟਲਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਇੱਕ ਮਹੱਤਵਪੂਰਨ ਮੀਟਿੰਗ ਸਥਾਨਕ ਕਾਰਨਟ ਕੈਫੇ ਵਿੱਚ ਹੋਈ।ਜਿਸ ਵਿੱਚ ਸਰਬ ਸੰਮਤੀ ਨਾਲ ਡਾਕਟਰ ਸਈਅਦ ਤਨਵੀਰ ਹੁਸੈਨ ਨੂੰ ਪ੍ਰਧਾਨ, ਐਡਵੋਕੇਟ ਇਕਬਾਲ ਅਹਿਮਦ ਨੂੰ ਸਕੱਤਰ ਅਤੇ ਮੁਹੰਮਦ ਜਮੀਲ ਨੂੰ ਕੈਸ਼ੀਅਰ ਚੁਣਿਆ ਗਿਆ। ਇਹ ਟੀਮ 1 ਜੂਨ 2025 ਤੋਂ ਇੱਕ ਸਾਲ ਦੇ ਲਈ ਜਿੰਮੇਵਾਰੀ ਸੰਭਾਲੇਗੀ। ਨਵੇਂ ਚੁਣੇ ਗਏ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਦੀ ਗਿਣਤੀ ਦੁਨੀਆਂ ਦੇ ਮੰਨੇ ਪ੍ਮੰਨੇ ਕੈਂਸਰ ਰੋਗਾਂ ਦੇ ਮਾਹਿਰਾਂ ਵਿੱਚ ਹੁੰਦੀ ਹੈ। ਉਹ ਕੈਂਸਰ ਤੋਂ ਬਚਣ ਲਈ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ।
ਪ੍ਰਧਾਨ ਚੁਣੇ ਜਾਣ ਤੇ ਉਹਨਾਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ ਕਾਰਜਕਾਲ ਦੌਰਾਨ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਪਹਿਲ ਦੇਣਗੇ। ਉਹਨਾਂ ਕਿਹਾ ਕਿ ਜਲਦੀ ਹੀ ਕਲੱਬ ਦੇ ਮੈਂਬਰਾਂ ਨੂੰ ਜਿੰਮੇਵਾਰੀਆਂ ਦੀ ਵੰਡ ਕਰਕੇ ਉਨਾਂ ਦੀ ਯੋਗਤਾ ਅਤੇ ਤਜਰਬੇ ਦਾ ਲਾਭ ,ਲੋਕਾਂ ਦੀ ਭਲਾਈ ਲਈ ਲਿਆ ਜਾਵੇਗਾ। ਸਕੱਤਰ ਦੇ ਅਹੁਦੇ ਤੇ ਚੁਣੇ ਗਏ ਐਡਵੋਕੇਟ ਇਕਬਾਲ ਅਹਿਮਦ ਇੱਕ ਉੱਘੇ ਉਦਯੋਗਪਤੀ ਹਨ ਅਤੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਜੁੜੇ ਹੋਏ ਹਨ। ਉਹ ਪਹਿਲਾਂ ਵੀ ਰੋਟਰੀ ਕਲੱਬ ਮਲੇਰ ਕੋਟਲਾ ਵਿੱਚ ਸਕੱਤਰ ਦੇ ਅਹੁਦੇ ਤੇ ਰਹਿ ਚੁੱਕੇ ਹਨ ।ਮੁਹੰਮਦ ਜਮੀਲ ਦੀ ਚੋਣ ਕੈਸ਼ੀਅਰ ਵਜੋਂ ਹੋਈ ਹੈ ਉਹ ਲੰਮੇ ਸਮੇਂ ਤੋਂ ਅਧਿਆਪਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਹਨ।