ਬਟਾਲਵੀ ਨੂੰ 100 ਰੁਪਏ ਦੀ ਲਾਟਰੀ ਨੇ ਬਣਾ'ਤਾ ਲੱਖਪਤੀ
100 ਰੁਪਏ ਦੀ ਲਾਟਰੀ 'ਚੋਂ ਨਿਕਲਿਆ 15 ਲੱਖ ਰੁਪਏ ਦਾ ਇਨਾਮ
ਕਹਿੰਦੇ ਜਰੂਰਤ ਵਾਲੀ ਜਗ੍ਹਾ ਕਰਨਗੇ ਖਰਚ
ਰੋਹਿਤ ਗੁਪਤਾ
ਗੁਰਦਾਸਪੁਰ 15 ਜਨਵਰੀ,2025.ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸਨੇ ਦੋ ਦਿਨ ਪਹਿਲਾਂ ਹੀ ਬਟਾਲਾ ਦੇ ਸੰਜੈ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਜਿਸ ਵਿਚੋਂ 15 ਲੱਖ ਦਾ ਇਨਾਮ ਲੱਗ ਗਿਆ ਜਿਸਤੋ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ।ਇਕ ਰੁਪਏ ਦਾ ਕਰੋੜ ਵੀ ਬਣਾ ਸਕਦਾ ਹੈ ।ਉਸਨੇ ਕਿਹਾ ਕਿ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਹਨਾਂ ਪੈਸਿਆਂ ਨੂੰ ਜਰੂਰਤ ਵਾਲੀ ਜਗ੍ਹਾ ਖਰਚ ਕਰਨਗੇ। ਓਥੇ ਹੀ ਉਸਦੇ ਦੋਸਤ ਨੇ ਕਿਹਾ ਕਿ ਇਨਾਮ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸਨੂੰ ਫੋਨ ਕੀਤਾ ਹੁਣ ਤਾਂ ਪਾਰਟੀ ਕਰਨਗੇ ਓਥੇ ਸੰਜੈ ਲਾਟਰੀ ਸਟਾਲ ਦੇ ਮਾਲਿਕ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਕਰੋੜਾਂ ਸਮੇਤ ਲੱਖਾਂ ਦੇ ਕਈ ਇਨਾਮ ਲੱਗੇ ਹਨ।