ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ— ਜ਼ਿਲ੍ਹਾ ਰੋਜ਼ਗਾਰ ਅਫਸਰ
ਪਠਾਨਕੋਟ 15 ਜਨਵਰੀ 2025 - ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਸ੍ਰੀ ਤੇਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਕਸ਼ਾ ਸਕਿਉਰਟੀ ਕੰਪਨੀ ਬੰਗਲੋਰ ਵਲੋਂ ਜਿਲ੍ਹਾ ਪਠਾਨਕੋਟ ਵਿਚ ਵੱਖ—ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਕਰਨ ਲਈ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਉਹਨਾ ਅੱਗੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ ਤਹਿਤ ਬਲਾਕ ਧਾਰਕਲਾਂ ਵਿਖੇ 16.01.2025, ਨਰੋਟ ਜੈਮਲ ਸਿੰਘ 20.01.2025, ਅਤੇ ਬਮਿਆਲ ਬਲਾਕ ਵਿਖੇ 23.01.2025 ਨੂੰ ਪਲੇਸਮੈਂਟ ਕੈਂਪ ਲਗਣਗੇ। ਜਿਸ ਵਿਚ ਨੋਜਵਾਨ ਮੁੰਡੇ ਤੇ ਕੁੜੀਆਂ ਜਿਹਨਾਂ ਦੀ ਵਿਦਿਅਕ ਯੋਗਤਾ ਦਸਵੀਂ ਪਾਸ ਅਤੇ ਉਮਰ ਹੱਦ 20 ਤੋਂ 35 ਸਾਲ ਤੱਕ ਅਤੇ ਸਰੀਰਕ ਲੰਬਾਈ 167 ਸੈ:ਮੀਟਰ ਮੁੰਡਿਆਂ ਲਈ, 153 ਸੈ:ਮੀਟਰ ਕੁੜੀਆਂ ਲਈ ਲਾਜਮੀ ਹੋਣੀ ਚਾਹੀਦੀ ਹੈ।
ਰਕਸ਼ਾ ਸਕਿਉਰਟੀ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਓੂ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟੇ੍ਰਨਿੰਗ ਦਿੱਤੀ ਜਾਵੇਗੀ, ਚਾਹਵਾਨ ਉਮੀਦਵਾਰ ਸਵੇਰੇ 10 ਵਜੇ ਦਿੱਤੇ ਹੋਏ ਸਥਾਨਾ ਤੇ ਅਪਣੀ ਯੋਗਤਾ ਦੇ ਦਸਤਾਵੇਜ ਅਤੇ ਬਾੳੋਡਾਟਾ ਦੀ ਕਾਪੀ ਲੈ ਕੇ ਪਹੁੰਚਣ।ਵਧੇਰੇ ਜਾਣਕਾਰੀ ਲਈ 7009812984 ਨਾਲ ਸੰਪਰਕ ਕੀਤਾ ਜਾ ਸਕਦਾ ਹੈ।