ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 8 ਦਸੰਬਰ ਐਤਵਾਰ ਨੂੰ
- ਹਰਵਿੰਦਰ ਸਿੰਘ ਵਿੰਦਰ ਦਾ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲਾਂ‘ ਲੋਕ ਅਰਪਣ ਕੀਤਾ ਜਾਵੇਗਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 5 ਦਸੰਬਰ2024:- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 8 ਦਸੰੰਬਰ 2024 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਏ ਜਾਣ ਵਾਲੇ ਵਿਸ਼ਾਲ ਸਾਹਿਤਕ ਸਮਾਗਮ ਵਿੱਚ ਹਰਵਿੰਦਰ ਸਿੰਘ ਵਿੰਦਰ ਦੇ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲਾਂ‘ ਦਾ ਲੋਕ ਅਰਪਣ ਕੀਤਾ ਜਾਵੇਗਾ।ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ‘ਆਸ਼ਟ‘ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਕਰਨਗੇ। ਜਦੋਂ ਕਿ ਜਸਦੇਵ ਸਿੰਘ ਸੰਧੂ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਪਰਸਨ ਅਨੂਪਇੰਦਰ ਕੌਰ ਸੰਧੂ ਮੁੱਖ ਮਹਿਮਾਨ ਹੋਣਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਤਰਲੋਚਨ ਕੌਰ, ਬਹੁਪੱਖੀ ਸਾਹਿਤਕਾਰ ਪ੍ਰੋ. ਨਵ ਸੰਗੀਤ ਸਿੰਘ ਅਤੇ ਸੁਖਦੇਵ ਸਿੰਘ ਸ਼ਾਂਤ ਸ਼ਿਰਕਤ ਕਰਨਗੇ।
ਇਸ ਸਮਾਗਮ ਵਿਚ ਹਰਵਿੰਦਰ ਸਿੰਘ ਵਿੰਦਰ ਦੀ ਪੁਸਤਕ ਉਪਰ ਮੁੱਖ ਪਰਚਾ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ ਸਵੀ (ਮਾਲੇਰਕੋਟਲਾ) ਵੱਲੋਂ ਮੁੱਖ ਪੇਪਰ ਪੜ੍ਹਿਆ ਜਾਵੇਗਾ। ਜਦੋਂ ਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਬਲਕਰਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਖੋਜਾਰਥੀ ਗੁਰਵਿੰਦਰ ਸਿੰਘ ਵਿਚਾਰ—ਚਰਚਾ ਕਰਨਗੇ।ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਆਪਣੀਆਂ ਲਿਖਤਾਂ ਸਾਂਝੀਆਂ ਕਰਨਗੇ।