ਲੇਖਕਾ ਰੂਪ ਕੌਰ ਨੇ ਆਪਣੀ ਪੁਸਤਕ 'ਅਕੀਦਾ' ਮੁੱਖ ਮੰਤਰੀ ਨੂੰ ਕੀਤੀ ਭੇਟ
ਚੰਡੀਗੜ੍ਹ : ਪੰਜਾਬ ਲੇਖਕਾ ਰੂਪ ਕੌਰ ਨੇ ਆਪਣੀ ਪੁਸਤਕ ਅਕੀਦਾ ਦੀ ਪੰਜਵੀਂ ਐਡੀਸ਼ਨ ਜਾਰੀ ਕਰ ਕੇ ਪਹਿਲੀ ਪੁਸਤਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਟ ਕਰਦਿਆਂ ਕਿਹਾ ਕਿ ਪਿਆਰੇ ਦੋਸਤੋ ਮੈਨੂੰ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਕਿ ਸਾਡੇ ਮੌਜੂਦਾ ਮੁੱਖ ਮੰਤਰੀ ‘ਸਰਦਾਰ ਭਗਵੰਤ ਸਿੰਘ ਮਾਨ' ਕਿਤਾਬਾਂ ਪੜ੍ਹਦੇ ਵੀ ਨੇ ਤੇ ਆਪ ਲਿਖਦੇ ਵੀ ਨੇ, ਰਾਜਨੀਤੀ ਤੇ ਪਦਵੀ ਨੂੰ ਇੱਕ ਪਾਸੇ ਰੱਖ ਕੇ ਇਕ ਆਮ ਇਨਸਾਨ ਦੇ ਤੌਰ ਤੇ ਉਹ ਇਕ ਬਹੁਤ ਹੀ ਸਾਦੇ ਤੇ ਅਦਬੀ ਇਨਸਾਨ ਹਨ, ਮੈਂ ਆਪਣੀ ਕਿਤਾਬ ਅਕੀਦਾ ‘ ਦੇ ਪੰਜਵੇ ਐਡੀਸ਼ਨ ਦੀ ਪਹਿਲੀ ਕਿਤਾਬ ਉਹਨਾਂ ਨੂੰ ਭੇਂਟ ਕੀਤੀ ਤੇ ਓਹਨਾ ਨੇ ਬਹੁਤ ਹੀ ਪਿਆਰ ਤੇ ਅਦਬ ਨਾਲ ਇਹਨੂੰ ਸਵੀਕਾਰਿਆ ਤੇ ਸਤਿਕਾਰਿਆ ਮੈਂ ਉਹਨਾਂ ਦੀ ਦਿਲੋਂ ਰਿਣੀ ਤੇ ਬਹੁਤ ਸ਼ੁਕਰਗੁਜ਼ਾਰ ਹਾਂ ।