ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ : ਡਾ. ਹਰਮੀਕ ਸਿੰਘ
ਮਨਜੀਤ ਸਿੰਘ ਢੱਲਾ
ਚੰਡੀਗੜ੍ਹ,21 ਦਸੰਬਰ 2024: ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। ਗਰੀਬ ਲੋਕ ਇਕ ਟਾਈਮ ਦੀ ਰੋਟੀ ਤੋਂ ਵੀ ਮੁਹਤਾਜ ਹਨ ਜੋ ਆਪਣੇ ਬੱਚਿਆਂ ਦਾ ਇੰਨੀ ਮਹਿੰਗਾਈ ਦੌਰਾਨ ਪਰਿਵਾਰ ਦਾ ਪਾਲਣ ਪੋਸ਼ਣ ਬਹੁਤ ਮੁਸ਼ਕਲ ਨਾਲ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੱਧ ਏਸ਼ੀਆ ਦੀ ਵੱਕਾਰੀ ਕੰਪਨੀ (ਪਲੈਨ ਬੀ-ਗਰੁੱਪ) ਦੁਬਈ ਦੇ ਸੰਸਥਾਪਕ ਤੇ ਮਾਲਕ ਉਘੇ ਕਾਰੋਬਾਰੀ ਡਾ. ਹਰਮੀਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਚ ਕਿਸਾਨ ਅੱਜ ਆਪਣੀ ਫ਼ਸਲ ਦਾ ਮੁੱਲ ਲੈਣ ਲਈ ਮਰਨ ਵਰਤ ਤੇ ਬੈਠਣ ਲਈ ਮਜਬੂਰ ਹੈ। ਜਦਕਿ ਸਾਨੂੰ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾ ਸਕਦੀ ਹੈ । ਅਤੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। ਗਰੀਬ ਲੋਕ ਇਕ ਟਾਈਮ ਦੀ ਰੋਟੀ ਤੋਂ ਵੀ ਮੁਹਤਾਜ ਹਨ ਜੋ ਆਪਣੇ ਬੱਚਿਆਂ ਦਾ ਇੰਨੀ ਮਹਿੰਗਾਈ ਦੌਰਾਨ ਪਰਿਵਾਰ ਦਾ ਪਾਲਣ ਪੋਸ਼ਣ ਬਹੁਤ ਮੁਸ਼ਕਲ ਨਾਲ ਕਰ ਰਿਹਾ ਹੈ।