ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਵਿਚਾਰ ਚਰਚਾ ਅਤੇ ਕਵੀ ਦਰਬਾਰ
ਰੋਹਿਤ ਗੁਪਤਾ
ਬਟਾਲਾ, 22 ਫਰਵਰੀ ਹਰ ਸਾਲ ਦੀ ਤਰਾਂ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਗੁਰਦਾਸਪੁਰ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਵਿਖ਼ੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਸ੍ਰੀਮਤੀ ਤਲਵਿੰਦਰ ਕੌਰ,ਕਾ.ਸੁਲੱਖਣ ਮਸੀਹ ਤਰਲੋਕ ਸਿੰਘ ਕਾਹਲੋਂ ,ਅਜੀਤ ਕਮਲ,ਡੀ ਪੀ ਆਰ ਓ ਹਰਜਿੰਦਰ ਸਿੰਘ ਕਲਸੀ, ਪ੍ਰਿ. ਰਘਬੀਰ ਸਿੰਘ ਸੋਹਲ ਅਤੇ ਵਰਗਿਸ ਸਲਾਮਤ ਸ਼ਾਮਿਲ ਹੋਏ।
ਇਸ ਮੌਕੇ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਕੁਰਬਾਨੀ ਦੇਣ ਵਾਲੇ ਬੰਗਲਾ ਦੇਸ਼ ਦੇ ਵਿਦਿਆਰਥੀ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਮਾਂ ਬੋਲੀ ਦੀ ਮਹੱਤਤਾ 'ਤੇ ਵਿਚਾਰ ਚਰਚਾ ਕੀਤੀ। ਪੰਜਾਬ 'ਚ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚੇਤਨ ਅਤੇ ਚਿੰਤਨ ਕੀਤਾ ਗਿਆ।ਨਵੀ ਪੀੜੀ ਨੂੰ ਮਾਂ ਬੋਲੀ ਨਾਲ ਜੋੜਨ ਦੇ ਸੁਝਾਵ ਦਿੱਤੇ।ਮਾਂ ਬੋਲੀ ਨੂੰ ਕਿੱਤੇ ਵੱਜੋਂ ਵਿਕਸਤ ਕਰਨ ਦੀ ਗੱਲ ਸਾਹਮਣੇ ਆਈ।ਬੱਚੇ ਨੂੰ ਮੁੱਢਲੀ ਸਿੱਖਿਆ ਮਾਂ ਵਿਚ ਦੇਣ ਤੇ ਜ਼ੋਰ ਦਿੱਤਾ ਅਤੇ ਸਰਕਾਰਾਂ ਨੂੰ ਅਗਾਹ ਕੀਤਾ ਕਿ ਮਾਂ ਬੋਲੀ ਨੂੰ ਕਿਸੇ ਵੀ ਹਾਲਤ ਚ ਨਜ਼ਰ ਅੰਦਾਜ ਨਾ ਕੀਤਾ ਜਾਵੇ।
ਹਾਜ਼ਿਰ ਕਵੀਆਂ ਨੇ ਆਪਣਾ ਤਾਜ਼ਾ ਕਲਾਮ ਪੇਸ਼ ਕੀਤਾ। ਇਸ ਮੌਕੇ ਡਾ ਅਨੂਪ ਸਿੰਘ,ਦਲਬੀਰ ਮਸੀਹ ਚੌਧਰੀ ,ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ,ਦਵਿੰਦਰ ਦੀਦਾਰ,ਬਲਵਿੰਦਰ ਸਿੰਘ ਗੰਭੀਰ, ਪ੍ਰੋ. ਪਰਮਜੀਤ ਨਿੱਕੇ ਘੁੰਮਣ ,ਡਾ ਸਤਿੰਦਰਜੀਤ ਕੌਰ,ਰਮੇਸ਼ ਕੁਮਾਰ ਜਾਨੂੰ,ਦੁਖਭੰਜਨ ਸਿੰਘ ਰੰਧਾਵਾਂ,ਚੰਨ ਬੋਲੇਵਾਲੀਆ, ਕਾਮਰੇਡ ਰਘਬੀਰ ਸਿੰਘ, ਨਰਿੰਦਰ ਸਿੰਘ ਸੰਘਾ, ਡਾ ਗੁਰਵੰਤ ਸਿੰਘ,ਦਲਬੀਰ ਨੱਠਵਾਲ, ਹਰਪ੍ਰੀਤ ਸਿੰਘ, ਮਾ. ਜੋਗਿੰਦਰ ਸਿੰਘ, ਡਾ ਰਮਨਦੀਪ ਦੀਪ, ਕੁਲਬੀਰ ਸੱਗੂ, ਸੁੱਚਾ ਸਿੰਘ ਨਾਗੀ, ਕਰਨੈਲ ਸਿੰਘ ਮਸਾਣੀਆਂ ,ਕਾ.ਜਸਪਾਲ ਸਿੰਘ, ਦਵਿੰਦਰ ਪਾਲ,ਕੰਵਲਜੀਤ ਸਿੰਘ, ਸੁਖਬੀਰ ਸਿੰਘ,ਰੌਬਟ ਮਸੀਹ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।