ਪੁਲਿਸ ਚੌਕੀਆਂ ਤੇ ਗਰਨੇਡ ਹਮਲੇ ਦੇ ਇੱਕ ਦੋਸ਼ੀ ਦੀ ਵੱਢਣੀ ਪਈ ਲੱਤ
ਰੋਹਿਤ ਗੁਪਤਾ
ਗੁਰਦਾਸਪੁਰ , 9 ਜਨਵਰੀ 2025 :
ਬੀਤੇ ਦਿਨੀ ਜਿਲਾ ਗੁਰਦਾਸਪੁਰ ਦੀਆਂ ਕੁਝ ਪੁਲਿਸ ਚੌਂਕੀਆਂ ਤੇ ਕੁਝ ਨੌਜਵਾਨਾਂ ਵੱਲੋਂ ਗਰਨੇਡ ਧਮਾਕੇ ਕੀਤੇ ਗਏ ਸਨ ਜਿਸ ਤੇ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਪੰਜ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਸੀ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਨੇ ਮੰਨਿਆ ਕਿ ਇਹਨਾਂ ਦੇ ਕੋਲ ਕੋਈ ਅਸਲਾ ਮੌਜੂਦ ਹੈ ।ਜਦੋਂ ਪੁਲਿਸ ਪਾਰਟੀ ਇਹਨਾਂ ਵਿਚੋਂ ਦੋ ਨੌਜਵਾਨਾਂ ਨੂੰ ਅਸਲਾ ਰਿਕਵਰ ਕਰਨ ਲਈ ਲੈ ਕੇ ਕੀਲਾ ਲਾਲ ਸਿੰਘ ਗਈ ਸੀ ਤਾਂ ਜਿਸ ਜਗ੍ਹਾ ਤੇ ਅਸਲਾ ਪਿਆ ਸੀ ਇਹਨਾਂ ਨੇ ਤੁਰੰਤ ਉਥੋਂ ਅਸਲਾ ਕੱਢ ਕੇ ਤੇ ਪੁਲਿਸ ਤੇ ਫਾਇਰ ਕਰ ਦਿੱਤਾ। ਪੰਜ ਰਾਉਂਡ ਫਾਇਰ ਹੋਏ ਜਿਸ ਵਿੱਚ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਤੇ ਗੋਲੀ ਨਹੀਂ ਲੱਗੀ ਜਿਸ ਮਗਰੋਂ ਪੁਲਿਸ ਨੇ ਜਵਾਬੀ ਫਾਇਰ ਕੀਤਾ ਤਾਂ ਦੋ ਨੌਜਵਾਨ ਜਖਮੀ ਹੋ ਗਏ ਜਿਨਾਂ ਨੂੰ ਪਹਿਲਾਂ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਮਗਰੋਂ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇੱਕ ਨੌਜਵਾਨ ਦੀ ਲੱਤ ਕੱਟਣੀ ਪਈ ਜਿਸ ਦੀ ਫੋਟੋ ਵੀ ਸਾਮਣੇ ਆਈ ਹੈ । ਇਸ ਮਾਮਲੇ ਤੇ ਡੀਐਸਪੀ ਫਤਿਹਗੜ੍ਹ ਚੂੜੀਆਂ ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਦੱਸਿਆ ਕਿ ਇਹ ਉਹ ਨੌਜਵਾਨ ਦੀ ਫੋਟੋ ਹੈ ਜਿਸ ਦੇ ਪੁਲਿਸ ਚੌਂਕੀ ਤੇ ਹਮਲਾ ਕੀਤਾ ਸੀ। ਨਾਲ ਹੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦੇਸ਼ ਵਿਰੋਧੀ ਸਮਾਜ ਵਿਰੋਧੀ ਜਾਂ ਪਰਿਵਾਰ ਵਿਰੋਧੀ ਕੰਮ ਨਾ ਕਰੋ ਜਿਸ ਨਾਲ ਤੁਹਾਡਾ ਅਜਿਹਾ ਹਸ਼ਰ ਹੋਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਲੋਕ ਇਹਨਾਂ ਨੌਜਵਾਨਾਂ ਨੂੰ ਵਰਗਲਾਉਂਦੇ ਨੇ ਉਹ ਚੰਦ ਰੁਪਏ ਇਹਨਾਂ ਨੂੰ ਦਿੰਦੇ ਨੇ ਖੁਦ ਤੇ ਉਹ ਵਿਦੇਸ਼ਾਂ ਵਿੱਚ ਬੈਠੇ ਨੇ ਪਰ ਸਾਡੇ ਨੌਜਵਾਨ ਕੁਝ ਪੈਸੇ ਲਈ ਆਪਣਾ ਜ਼ਮੀਰ ਵੇਚ ਕੇ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਕੰਮ ਕਰਦੇ ਆ ਜੋ ਗਲਤ ਹੈ ਜਿਸਦਾ ਅੰਜਾਮ ਮਾੜਾ ਹੈ।