ਬੰਦ ਪਏ ਘਰ ਵਿੱਚੋਂ 15 ਤੋਲੇ ਸੋਨੇ ਦੇ ਗਹਿਣੇ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ 2025 - ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿੱਚ ਚੋਰਾ ਦੀ ਦਹਿਸਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਦੀ ਮਿਸਾਲ ਥਾਣਾ ਬਹਿਰਾਮਪੁਰ ਦੇ ਪਿੰਡ ਮਰਾੜਾ ਤੋਂ ਚੋਰਾਂ ਨੇ ਇੱਕ ਬੰਦ ਘਰ ਵਿੱਚੋਂ 15 ਤੋਲੇ ਸੋਨਾ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ।
ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਦੀਪਕ ਕੋਲ ਚੰਡੀਗੜ੍ਹ ਗਏ ਸੀ, ਅਸੀਂ ਸ਼ਾਮ 7 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਗੇਟ ਦਾ ਤਾਲਾ ਖੁੱਲ੍ਹਿਆ ਹੋਇਆ ਸੀ। ਸਾਡੇ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸਨ, ਘਰ ਵਿੱਚ ਰੱਖੀ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਬੈੱਡ ਵਿੱਚ ਰੱਖਿਆ ਸਾਮਾਨ ਵੀ ਖਿੱਲਰਿਆ ਪਿਆ ਸੀ ਤਾਂ ਚੋਰਾਂ ਨੇ ਅੰਦਰ ਰੱਖਿਆ 15 ਤੋਲੇ ਸੋਨਾ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਚੋਰੀ ਕਰ ਲਿਆ ਹੈ ਇਸ ਸਬੰਧੀ ਥਾਣਾ ਬਹਿਰਾਮਪੁਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਧਰ ਇਸ ਸੰਬੰਧੀ ਜਦ ਥਾਣਾ ਮੁਖੀ ਬਹਿਰਾਮਪੁਰ ਓਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।