ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਮਾਲੇਰਕੋਟਲਾ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਨ ਲਈ ਵਚਨਬੱਧ- ਐਸ.ਐਸ.ਪੀ
ਕਿਹਾ , ਨਸ਼ਿਆਂ ਵਿਰੁੱਧ ਜੰਗ ਜਾਰੀ
* ਜ਼ਿਲ੍ਹਾ ਪੁਲਿਸ ਨੇ ਸਾਲ 2024 ਦੌਰਾਨ ਐੱਨ.ਡੀ.ਪੀ.ਐਸ ਐਕਟ ਦੇ 18 ਕੇਸਾਂ ਵਿੱਚ ਨਸ਼ਾ ਤਸਕਰਾਂ ਦੀ 13,39,57,142 ਰੁਪਏ ਦੀ ਜਾਇਦਾਦ ਅਟੈਚ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਜਨਵਰੀ :2024
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਮਾਲੇਰਕੋਟਲਾ ਪੁਲਿਸ ਵੱਲੋਂ ਸਾਲ 2024 ਦੌਰਾਨ ਵਧੀਆ ਕਾਰਜਗੁਜਾਰੀ ਕਰਦੇ ਹੋਏ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐੱਨ.ਡੀ.ਪੀ.ਐਸ ਐਕਟ ਦੇ ਵੱਖ-ਵੱਖ ਥਾਣਿਆਂ ਵਿਖੇ ਦਰਜ ਮੁਕੱਦਮਿਆਂ ਦੇ ਦੋਸ਼ੀਆਂ ਖਿਲਾਫ ਅ/ਧ 68-ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ ਕੁੱਲ 20 ਕੇਸਾਂ ਵਿੱਚ 14,71,31,442 ਰੁਪਏ ਦੀ ਜਾਇਦਾਦ ਅਟੈਚ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀ ਗਈ ਸੀ, ਜਿੰਨਾਂ ਵਿਚੋਂ 18 ਕੇਸਾਂ ਵਿਚ ਕੁੱਲ 13,39,57,142 ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਅਧੀਨ ਕਾਰਵਾਈ ਕਰਦੇ ਹੋਏ 199 ਮੁਕਦਮੇ ਦਰਜ ਕਰਕੇ, 267 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 993 ਕਿਲੋ ਗ੍ਰਾਮ ਕੁਕੀ ਚੂਰਾ ਪੋਸਤ, 03 ਕਿੱਲੋ 728 ਗ੍ਰਾਮ ਹੈਰੋਇਨ/ਚਿੱਟਾ, 36475 ਨਸ਼ੀਲੀਆਂ ਗੋਲੀਆਂ, 24 ਕਿਲੋ 955 ਗ੍ਰਾਮ ਅਫੀਮ 133 ਨਸ਼ੀਲੀਆਂ ਸੀਸੀਆਂ 13 ਕਿਲੋ 800 ਗ੍ਰਾਮ ਹਰੇ ਪੌਦੇ ਪੋਸਤ, 10 ਗ੍ਰਾਮ ਨਸ਼ੀਲਾ ਪਾਊਡਰ, 04 ਕਿੱਲੋ 870 ਗ੍ਰਾਮ ਸੁਲਫਾ, 07 ਕੈਪਸੂਲ, ਕੁਲ 2,58,000 ਰੁਪਏ ਡਰੰਗ ਮਨੀ ਅਤੇ 38 ਵਹੀਕਲ ਬ੍ਰਾਮਦ ਕੀਤੇ ਗਏ ਹਨ। ਇਸ ਤਰਾਂ ਹੀ ਐਕਸਾਈਜ਼ ਐਕਟ ਅਧੀਨ ਕਾਰਵਾਈ ਕਰਦੇ ਹੋਏ 40 ਮੁਕਦਮੇ ਦਰਜ ਕਰਕੇ ਕੁਲ 7788.500 ਲੀਟਰ ਨਜਾਇਜ ਸਰਾਬ ਅਤੇ 1327 ਲੀਟਰ ਲਾਹਣ ਬ੍ਰਾਮਦ ਕਰਵਾਇਆ ਗਿਆ ਹੈ I ਇਸ ਤੋਂ ਇਲਾਵਾ ਅਸਲਾ ਐਕਟ ਅਧੀਨ ਕਾਰਵਾਈ ਕਰਦੇ ਦੋਸੀਆਂ ਪਾਸੋਂ 01 ਪਿਸਟਲ , 01ਰਿਵਾਲਵਰ, 02 ਦੇਸੀ ਕੱਟੇ, 01 ਹੈਂਡ ਗ੍ਰਨੇਡ ਅਤੇ 07 ਕਾਰਤੂਸ ਬ੍ਰਾਮਦ ਕੀਤੇ ਗਏ ਹਨ।
ਸਾਲ 2024 ਦੌਰਾਨ ਚੋਰੀ ਦੇ ਮੁਕੰਦਮਿਆਂ ਵਿਚ ਕੁੱਲ 13,48,000 ਰੁਪਏ ਦੇ ਵਹੀਕਲ ਅਤੇ 02 ਲੱਖ 28 ਹਜ਼ਾਰ ਰੁਪਏ ਦਾ ਹੋਰ ਚੋਰੀ ਸੁਦਾ ਸਮਾਨ ਅਤੇ ਲੁੱਟ ਖੋਹ ਅਤੇ ਡਕੈਤੀ ਅਧੀਨ ਦਰਜ ਮੁਕਦਮਿਆਂ ਵਿਚ ਕਰੀਬ 24,88,200 ਰੁਪਏ ਦੇ ਗਹਿਣੇ ਅਤੇ ਹੋਰ ਸਮਾਨ ਬ੍ਰਾਮਦ ਕਰਵਾ ਕੇ ਜਿਲ੍ਹਾ ਮਾਲੇਰਕੋਟਲਾ ਪੁਲਿਸ ਵਲੋਂ ਇਕ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਭਵਿਖ ਵਿੱਚ ਵੀ ਮਾੜੇ ਅਨਸਰਾਂ ਅਤੇ ਨਸਾਂ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਅਜਿਹੀਆਂ ਕੋਸ਼ਿਸ਼ਾਂ ਕੀਤੀਆ ਜਾਣਗੀਆਂ।