ਤਿਰੂਪਤੀ ਮੰਦਰ 'ਚ ਟੋਕਨ ਲੈਣ ਸਮੇਂ ਮਚੀ ਭਗਦੜ, 6 ਸ਼ਰਧਾਲੂਆਂ ਦੀ ਮੌਤ; ਕਈ ਜ਼ਖਮੀ
ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ 'ਚ ਬੁੱਧਵਾਰ ਨੂੰ ਵੈਕੁੰਠ ਦੁਆਰ ਦੇ ਦਰਸ਼ਨਾਂ ਲਈ ਟੋਕਨ ਲੈਣ ਦੀ ਕੋਸ਼ਿਸ਼ ਦੌਰਾਨ ਮਚੀ ਭਗਦੜ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਤਿਰੂਪਤੀ ਦੇ ਵਿਸ਼ਨੂੰ ਨਿਵਾਸ ਅਤੇ ਰਾਮਨਾਇਡੂ ਸਕੂਲ ਖੇਤਰ ਦੇ ਕੋਲ ਵਾਪਰੀ। ਕਈ ਗੰਭੀਰ ਜ਼ਖਮੀਆਂ ਨੂੰ ਰੂਈਆ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਗਦੜ ਦੀ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਟੋਕਨ ਲੈਣ ਲਈ ਇਕੱਠੇ ਹੋਏ ਸਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਤਿਰੂਪਤੀ ਮੰਦਰ ਕੰਪਲੈਕਸ 'ਚ ਭਗਦੜ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।