ਐੱਸ. ਬੀ. ਆਈ. ਆਰਸੈੱਟੀ ਵੱਲੋਂ “ਸੱਵਛਤਾ ਹੀ ਸੇਵਾ” ਮੁਹਿੰਮ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ
ਅਸ਼ੋਕ ਵਰਮਾ
ਬਠਿੰਡਾ, 9 ਜਨਵਰੀ 2025: ਐੱਸ ਬੀ ਆਈ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ(ਆਰਸੈੱਟੀ) ਵੱਲੋਂ ਪਿੰਡ ਬਾਲਿਆਂਵਾਲੀ ਅਤੇ ਪਿੰਡ ਬਾਜਕ ਵਿਖੇ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਵਿੱਚ “ਸੱਵਛਤਾ ਹੀ ਸੇਵਾ” ਮੁਹਿੰਮ ਅਧੀਨ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸ੍ਰੀ ਵਿਵੇਕ ਕੁਮਾਰ, ਬੈਂਕ ਪ੍ਰੰਬਧਕ, ਐੱਸ. ਬੀ .ਆਈ. ਬ੍ਰਾਂਚ ਬਾਲਿਆਂਵਾਲੀ ਨੇ ਹਿੱਸਾ ਲਿਆ।
ਇਸ ਮੌਕੇ ਸ੍ਰੀ ਵਿਵੇਕ ਕੁਮਾਰ ਵੱਲੋਂ ਸਿਖਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਕਿਹਾ ਗਿਆ ਅਤੇ ਉਨ੍ਹਾਂ ਵੱਲੋਂ ਸਿਖਿਆਰਥੀਆਂ ਨੂੰ ਬੈਂਕ ਨਾਲ ਜੁੜਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਰਜਾ ਸਕੀਮਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ।
ਇਸ ਸਬੰਧੀ ਪਿੰਡ ਬਾਜਕ ਵਿਖੇ ਰੈਲੀ ਕੱਢੀ ਗਈ, ਰੈਲੀ ਦੌਰਾਨ ਪਿੰਡ ਵਾਸੀਆਂ ਨੂੰ ਸਫਾਈ ਦੀ ਮੱਹਤਤਾ ਬਾਰੇ ਦੱਸਿਆ ਗਿਆ। ਇਸ ਮੌਕੇ ਪਿੰਡ ਬਾਜਕ ਦੇ ਪਾਰਕ ਵਿੱਚ ਸਿਖਿਆਰਥਣਾਂ ਵੱਲੋਂ ਛਾਂ-ਦਾਰ ਪੌਦੇ ਲਗਾਏੇ।
ਸੱਵਛਤਾ ਹੀ ਸੇਵਾ ਮੁਹਿੰਮ ਅਧੀਨ ਪਿੰਡ ਬਾਲਿਆਂਵਾਲੀ ਦੇ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿੱਚ ਪੌਦੇ ਵੀ ਲਗਾਏ ਗਏੇ। ਇਸ ਮੌਕੇ ਸ੍ਰੀ ਤਰਸੇਮ ਸਿੰਘ, ਪ੍ਰਿੰਸੀਪਲ ਵੱਲੋ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਪਣੇ ਆਸ—ਪਾਸ ਦੇ ਵਾਤਾਵਰਣ ਨੂੰ ਹਰਿਆ—ਭਰਿਆਂ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ ਅਜੈਬ ਸਿੰਘ, ਸ੍ਰੀ ਮਤੀ ਪਰਵਿੰਦਰ ਕੌਰ, ਫੈਕਲਟੀ ਆਰਸੈੱਟੀ ਅਤੇ ਸਿਖਲਾਈ ਪ੍ਰੋਗਰਾਮ ਦੇ ਸਿਖਿਆਰਥੀ ਅਤੇ ਸਕੂਲ ਸਟਾਫ ਦੇ ਬਾਕੀ ਮੈਂਬਰ ਵੀ ਮੌਜੂਦ ਸਨ।