ਜ਼ਿਲ੍ਹਾ ਪੱਧਰੀ ਵੈੱਟਲੈਂਡ ਮੈਨੇੇਜ਼ਮੈਂਟ ਕਮੇਟੀ ਦੀ ਮੀਟਿੰਗ ਹੋਈ
ਸੰਜੀਵ ਜਿੰਦਲ
ਮਾਨਸਾ, 21 ਜਨਵਰੀ 2025 : ਮਾਨਸਾ ਜ਼ਿਲ੍ਹੇ ਅਧੀਨ ਆਉਂਦੀਆਂ ਵੈੱਟਲੈਂਡਜ਼ ਨੂੰ (ਰੱਖਿਆ ਤੇ ਪ੍ਰਬੰਧਨ) ਨਿਯਮ 2017 ਅਧੀਨ ਨੋਟੀਫਾਈ ਕਰਵਾਉਣ ਸਬੰਧੀ ਜ਼ਿਲ੍ਹਾ ਪੱਧਰ ’ਤੇ ਵੈੱਟਲੈਂਡ ਮੈਨੇਜ਼ਮੈਂਟ ਕਮੇਟੀ ਦੀਆਂ ਸ਼ਿਫਾਰਿਸ਼ਾਂ ਉੱਚ—ਅਧਿਕਾਰੀਆਂ ਨੂੰ ਭੇਜਣ ਸਬੰਧੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਪੱਧਰੀ ਵੈਟਲੈਂਡ ਮੈਨੇਜਮੈਂਟ ਕਮੇਟੀ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਵੱਖ—ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਹੋਈ।
ਡਿਪਟੀ ਕਮਿਸ਼ਨਰ ਨੇ ਵੈੱਟਲੈਂਡ ਨੂੰ ਸੰਭਾਲਣ ਲਈ ਵੱਖ—ਵੱਖ ਵਿਭਾਗਾਂ ਦੇ ਨੁਮਾਇੰਦਿਆਂ/ਮੁਖੀਆਂ ਨੂੰ ਆਪਣਾ ਪੂਰਨ ਸਹਿਯੋਗ ਦੇਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸਤਰ੍ਹਾਂ ਦੇ ਉਪਰਾਲਿਆਂ ਨਾਲ ਮਾਨਸਾ ਜ਼ਿਲ੍ਹੇ ਦਾ ਪਾਣੀ ਸੁਰੱਖਿਅਤ ਅਤੇ ਜ਼ਮੀਨੀ ਪੱਧਰ ਉੱਚਾ ਹੋਣ ਦੇ ਨਾਲ—ਨਾਲ ਘਟ ਰਹੇ ਬਨਸਪਤੀ/ਜੀਵ ਨੂੰ ਵਧਾਉਣ ਵਿੱਚ ਮਦਦ ਹੋ ਸਕਦੀ ਹੈ।
ਇਸ ਦੌਰਾਨ ਵਣ ਮੰਡਲ ਅਫ਼ਸਰ—ਕਮ—ਮੈਂਬਰ ਸਕੱਤਰ, ਜ਼ਿਲ੍ਹਾ ਪੱਧਰੀ ਵੈੱਟਲੈਂਡ ਮੈਨੇਜਮੈਂਟ ਕਮੇਟੀ, ਮਾਨਸਾ ਨੇ ਵੈੱਟਲੈਂਡ ਦੀ ਜ਼ਮੀਨੀ ਸੱਚਾਈ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਸ ਨਾਲ ਈਕੋ ਸਿਸਟਮ, ਪੰਛੀਆਂ ਅਤੇ ਬਾਇਓਡਿਸਟੀ ਨੂੰ ਬਚਾਇਆ ਜਾ ਸਕਦਾ ਹੈ। ਵੈੱਟਲੈਂਡ ਗੰਦੇ ਪਾਣੀ ਨੂੰ ਸਾਫ ਕਰਦੀ ਹੈ ਅਤੇ ਹੜ੍ਹਾਂ ਤੋ ਬਚਾਉਂਦੀ ਹੈ। ਵੈੱਟਲੈਂਡ ਜਲ—ਜੀਵ ਵਾਲੇ ਪ੍ਰਾਣੀਆਂ ਦਾ ਇੱਕ ਤਰ੍ਹਾਂ ਦਾ ਘਰ ਹੁੰਦਾ ਹੈ। ਇਸ ਵਿੱਚ ਬਹੁਤ ਪ੍ਰਕਾਰ ਦੀਆਂ ਮੱਛੀਆ ਅਤੇ ਜੰਗਲੀ ਜੀਵ ਰਹਿੰਦੇ ਹਨ।
ਇਸ ਉਪਰੰਤ ਵੈੱਟਲੈਂਡ ਜਾਗਰੂਕਤਾ ਲਈ ਵੈੱਟਲੈਂਡ ਰਾਮਸਰ, ਕੇਸ਼ਵਪੁਰ, ਹਰੀ ਕੇ ਪੱਤਣ (ਧਰਤੀ ਕਰੇ ਪੁਕਾਰ) ਦੀ ਪੇਸ਼ਕਾਰੀ ਵਿਖਾਈ ਗਈ। ਵੈੱਟਲੈਂਡ ਨੂੰ ਸੰਭਾਲਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਲਈ ਪਿੰਡ ਦੇ ਸਰਪੰਚਾਂ ਅਤੇ ਸਬੰਧਤ ਵਿਭਾਗਾਂ ਦਾ ਸਹਿਯੋਗ ਲੈਣ ਬਾਰੇ ਵਿਚਾਰ ਚਰਚਾ ਕੀਤੀ ਗਈ।
ਜਿਵੇਂ ਕਿ ਵਣ ਵਾਤਾਵਰਣ ਮਨੁੱਖ ਲਈ ਫੇਫੜਿਆਂ ਦਾ ਕੰਮ ਕਰਦੇ ਹਨ, ਉਸੇ ਤਰ੍ਹਾਂ ਵੈੱਟਲੈਂਡ ਧਰਤੀ ਦੇ ਪਾਣੀ ਨੂੰ ਸਾਫ ਕਰਨ ਲਈ ਕਿਡਨੀ ਦਾ ਕੰਮ ਕਰਦੇ ਹਨ, ਸਭ ਵੱਲੋ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ।
ਮੀਟਿੰਗ ਵਿੱਚ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਮਾਨਸਾ, ਕਾਰਜ ਸਾਧਕ ਅਫਸਰ, ਨਗਰ ਕੌਸਲ/ਨਗਰ ਪੰਚਾਇਤ, ਮਾਨਸਾ/ਭੀਖੀ/ਜੋਗਾ/ ਸਰਦੂਲਗੜ੍ਹ/ਬੁੱਢਲਾਡਾ/ਬਰੇਟਾ/ਬੋਹਾ, ਮੰਡਲ, ਭੂਮੀ ਰੱਖਿਆ ਅਫਸਰ, ਮਾਨਸਾ, ਪਬਲਿਕ ਹੈਲਥ ਇੰਜੀਨੀਅਰ, ਡਵੀਜ਼ਨ ਨੰਬਰ 1 ਅਤੇ 2 ਮਾਨਸਾ, ਮੁੱਖ ਖੇਤੀਬਾੜੀ ਅਫਸਰ, ਮਾਨਸਾ, ਸਹਾਇਕ ਡਾਇਰੈਕਟਰ, ਮੱਛੀ ਪਾਲਣ, ਮਾਨਸਾ, ਜਿਲ੍ਹਾ ਸਿਹਤ ਅਫਸਰ, ਮਾਨਸਾ, ਐਕਸ਼ੀਅਨ ਡਰੇਨਜ਼ ਵਿਭਾਗ, ਮਾਨਸਾ, ਐਕਸ਼ੀਅਨ ਨਹਿਰੀ ਵਿਭਾਗ, ਮਾਨਸਾ ਹਾਜ਼ਰ ਸਨ।