← ਪਿਛੇ ਪਰਤੋ
ਖਰੜ ‘ਚ ਐਸ.ਡੀ.ਐਮ. ਗੁਰਮੰਦਰ ਸਿੰਘ ਲਹਿਰਾਉਣਗੇ ਕੌਮੀ ਤਿਰੰਗਾ
ਖਰੜ,21 ਜਨਵਰੀ 2025 - ਸਬ ਡਵੀਜ਼ਨ ਖਰੜ ਪੱਧਰ ਦੇ ਗਣਤੰਤਰ ਦਿਵਸ ਅਨਾਜ਼ ਮੰਡੀ ਖਰੜ ਵਿਖੇ ਮਨਾਇਆ ਹੈ ਜਿਥੇ ਐਸ.ਡੀ.ਐਮ.ਖਰੜ ਗੁਰਮੰਦਰ ਸਿੰਘ ਕੌਮੀ ਤਿਰੰਗਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਤਹਿਸੀਲਦਾਰ ਖਰੜ ਜਸਵਿੰਦਰ ਸਿੰਘ ਨੇ ਦਸਿਆ ਕਿ ਇਸ ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਕੂਲਾਂ ਦੇ ਬੱਚਿਆਂ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਝਲਕੀਆਂ ਦੀ ਰਿਹਸਲਾਂ ਹੋ ਚੁੱਕੀਆਂ ਹਨ ਅਤੇ ਤਿਆਰੀਆਂ ਮੁਕੰਮਲ ਕਰਕੇ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆ ਜਾ ਚੁੱਕੀਆਂ ਹਨ।
Total Responses : 1242