ਪੈਟ ਸ਼ਾਪਸ ਅਤੇ ਬਰੀਡਰਜ਼ ਲਈ ਰਜਿਸਟ੍ਰੇਸ਼ਨ ਲਾਜ਼ਮੀ- ਪਸ਼ੂ ਭਲਾਈ ਕਮੇਟੀ ਬਟਾਲਾ
ਰੋਹਿਤ ਗੁਪਤਾ
ਬਟਾਲਾ,1 ਮਈ 2025 - ਤਹਿਸੀਲ ਬਟਾਲਾ 'ਚ ਪੈਟ ਸ਼ਾਪਸ ਅਤੇ ਬਰੀਡਰਜ਼ ਹੋਮਜ਼ ਦੀ ਰਜਿਸਟਰੇਸ਼ਨ ਮੁਹਿੰਮ ਚਲਾਈ ਗਈ, ਜਿਸਦਾ ਮਕਸਦ ਉਨ੍ਹਾਂ ਨੂੰ ਪਸ਼ੂ ਭਲਾਈ ਬੋਰਡ ਪੰਜਾਬ ਦੇ ਨਿਯਮਾਂ ਅਨੁਸਾਰ ਰਜਿਸਟਰ ਕਰਨਾ ਹੈ। ਇਹ ਮੁਹਿੰਮ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਨਾਗਪਾਲ ਦੀ ਰਹਿਨੁਮਾਈ ਅਤੇ ਸੀਨੀਅਰ ਵੈਟਨਰੀ ਅਫਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਚਲਾਈ ਗਈ।
ਕਮੇਟੀ ਇੰਚਾਰਜ ਡਾ. ਮਨੀਸ਼ ਜੁਲਕਾ ਨੇ ਆਪਣੀ ਟੀਮ ਸਮੇਤ ਵੱਖ-ਵੱਖ ਪੈਟ ਸ਼ਾਪਸ ਤੇ ਬਰੀਡਰਜ਼ ਹੋਮਜ਼ ਦਾ ਦੌਰਾ ਕੀਤਾ। ਦੌਰਾਨ ਇਹ ਨਿਸਚਿਤ ਕੀਤਾ ਗਿਆ ਕਿ ਸਾਰੇ ਸਥਾਨ ਪਸ਼ੂ ਭਲਾਈ ਬੋਰਡ ਨਾਲ ਰਜਿਸਟਰ ਹੋਣ। ਮੁਹਿੰਮ ਦੌਰਾਨ ਜਿਹੜੀਆਂ ਸ਼ਾਪਸ 'ਚ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਠੀਕ ਕਰਨ ਲਈ ਜਾਣੂ ਕਰਵਾਇਆ ਗਿਆ।
ਇਸ ਮੁਹਿੰਮ ਵਿੱਚ ਟੀਮ ਮੈਂਬਰ ਕਮਲ ਕੁਮਾਰ ਸਮਾਜ ਸੇਵਕ, ਹਰਸਿਮਰਨਬੀਰ ਸਿੰਘ ਬਲਾਕ ਅਫਸਰ, ਜੰਗਲਾਤ ਵਿਭਾਗ, ਪਵਨ ਕੁਮਾਰ ਇੰਸਪੈਕਟਰ, ਨਗਰ ਨਿਗਮ ਅਤੇ ਐਸ.ਆਈ ਅਮਰੀਕ ਸਿੰਘ ਆਦਿ ਸ਼ਾਮਲ ਸਨ ।
ਪਸ਼ੂ ਭਲਾਈ ਕਮੇਟੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਜਾਨਵਰਾਂ ਦਾ ਇਲਾਜ ਸਿਰਫ ਮਨਜੂਰਸ਼ੁਦਾ ਵੈਟਨਰੀ ਅਫਸਰ ਕੋਲੋ ਹੀ ਕਰਵਾਇਆ ਜਾਵੇ । ਓਥੇ ਹੀ ਟੀਮ ਨੇ ਅਪੀਲ ਕੀਤੀ ਕਿ ਸਿਰਫ ਰਜਿਸਟਰ ਡੋਗ ਬਰੀਡਰਜ਼ ਕੋਲੋਂ ਹੀ ਖ਼ਰੀਦ ਕੀਤੀ ਜਾਵੇ । ਉਨ੍ਹਾਂ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਿਸੇ ਵੀ ਪੈਟ ਦੀ ਖਰੀਦਦਾਰੀ ਜਾਂ ਸੇਵਾ ਲੈਣ ਤੋਂ ਪਹਿਲਾਂ ਸ਼ਾਪ ਦੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਜ਼ਰੂਰ ਕਰ ਲੈਣ।