ਪਿੰਡ ਦਬੁਰਜ਼ੀ ਵਿਖੇ ਐਨ.ਆਈ.ਏ ਦੀ ਟੀਮ ਨੇ ਮਾਰਿਆ ਛਾਪਾ: ਪਰਿਵਾਰ ਤੋਂ ਤਿੰਨ ਘੰਟੇ ਕੀਤੀ ਪੁੱਛਗਿੱਛ
- ਖਾਲੀ ਹੱਥ ਪਰਤੀ ਟੀਮ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ, 1 ਮਈ 2025 - ਸਥਾਨਕ ਥਾਣਾ ਮਹਿਤਾ ਚੌਕ ਅਧੀਨ ਪੈਂਦੇ ਨਜ਼ਦੀਕੀ ਪਿੰਡ ਦਬੁਰਜੀ ਦੇ ਵਸਨੀਕ ਸ੍ਰ. ਭਗਵੰਤ ਸਿੰਘ ਦੇ ਘਰ ਅੱਜ ਐਨ.ਆਈ.ਏ ਦੀ ਟੀਮ ਵੱਲੋਂ ਅਚਨਸੁਚੇਤ ਛਾਪਾ ਮਾਰਿਆ ਗਿਆ। ਮੋਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਤਕਰੀਬਨ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕਰਨ ਸਬੰਧੀ ਕਾਰਵਾਈ ਕਰਦੀ ਰਹੀ। ਅਖੀਰ ਜਾਂਚ ਉਪਰੰਤ ਮੋਕੇ ਤੇ ਪਹੁੰਚੇ ਚੋਣਵੇ ਪੱਤਰਕਾਰਾਂ ਨਾਲ ਐਨ.ਆਈ.ਏ ਦੀ ਟੀਮ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ।
ਉਕਤ ਛਾਪੇਮਾਰੀ ਸਬੰਧੀ ਪਰਿਵਾਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਟੀਮ ਸਾਡੇ ਘਰ ਅੰਦਰ ਦਾਖਲ ਹੁੰਦੇ ਹੀ ਪਰਿਵਾਰ ਦੇ ਕਿਸੇ ਵੀ ਮੈਂਬਰ ਘਰੋਂ ਬਾਹਰ ਨਹੀ ਜਾਣ ਦਿੱਤਾ ਬਾਹਰੋ ਕਿਸੇ ਨੂੰ ਬਿਨਾਂ ਇਜਾਜ਼ਤ ਅੰਦਰ ਨਹੀ ਆਉਣ ਦਿੱਤਾ ਗਿਆ।
ਪਰਿਵਾਰ ਮੁਖੀ ਸ੍ਰ.ਭਗਵੰਤ ਸਿੰਘ ਨੇ ਦੱਸਿਆ ਕੇ ਉਹਨਾਂ ਦਾ ਬੇਟਾ ਦੁਬਈ ਵਿਖੇ ਟਰਾਲਿਆ ਦਾ ਕਾਰੋਬਾਰ ਕਰਦਾ ਹੈ ਜਿਸਨੂੰ ਤਕਰੀਬਨ ਤਿੰਨ ਸਾਲ ਪਹਿਲਾ ਦੀ ਇੱਕ ਫੋਨ ਕਾਲ ਸਬੰਧੀ ਟ੍ਰੇਸ ਕੀਤਾ ਗਿਆ ਹੈ ਜਦੋਂਕਿ ਬੇਟੇ ਦਾ ਉਹ ਨੰਬਰ ਬੰਦ ਹੋਏ ਨੂੰ ਵੀ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਜਿਸਦੇ ਸਬੰਧੀ ਉਕਤ ਟੀਮ ਵੱਲੋ ਤਪਤੀਸ਼ ਕੀਤੀ ਗਈ ਹੈ ਜਿਸਦੇ ਇਵਜ ਉਹਨਾਂ ਦੇ ਘਰੋਂ ਕਿਸੇ ਕਿਸਮ ਦਾ ਗੈਰ ਕਾਨੂੰਨੀ ਦਸਵੇਜ ਜਾ ਕੋਈ ਵੀ ਗੈਰ ਕਾਨੂੰਨੀ ਸਮਾਨ ਨਹੀਂ ਮਿਲਿਆ, ਸਗੋਂ ਟੀਮ ਪੂਰੀ ਤਸੱਲੀ ਕਰਕੇ ਖਾਲੀ ਹੱਥ ਗਏ ਹਨ ਸ੍ਰ ਭਗਵੰਤ ਸਿੰਘ ਨੇ ਕਿਹਾ ਟੀਮ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਰਿਵਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਹੈ।
ਇਸ ਮੋਕੇ ਪਿੰਡ ਦੀ ਸਰਪੰਚ ਦੇ ਪਤੀ ਨਿਸ਼ਾਨ ਸਿੰਘ ਗੋਲਡੀ, ਰਿਸਤੇਦਾਰ ਕੈਪਟਨ ਸ੍ਰ.ਸਮਸੇਰ ਸਿੰਘ ਦਿਆਲਗੜ ਸ੍ਰ ਬਖਤਾਵਰ ਸਿੰਘ ਭਰਾ ਅਤੇ ਹੋਰ ਮੋਹਤਬਰ ਵੀ ਮੋਕੇ ਤੇ ਹਾਜ਼ਰ ਸਨ।