ਥਾਰ ਗਰਲ ਖਿਲਾਫ਼ ਸਖਤ ਕਾਰਵਾਈ: ਧਮੋਟ 'ਚ ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਇਮਾਰਤਾਂ ਢਾਹੀਆਂ
ਰਵਿੰਦਰ ਸਿੰਘ
ਖੰਨਾ : ਲੁਧਿਆਣਾ ਦੇ ਧਮੋਟ ਪਿੰਡ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਮਸ਼ਹੂਰ 'ਥਾਰ ਗਰਲ' ਸਰਬਜੀਤ ਕੌਰ ਅਤੇ ਉਸਦੀ ਮਾਤਾ ਖਿਲਾਫ਼ ਸਖਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਗਈ। ਪੁਲਿਸ ਅਤੇ ਪ੍ਰਸ਼ਾਸਨ ਨੇ ਥਾਰ ਗਰਲ ਦੇ ਗੈਰਕਾਨੂੰਨੀ ਤੌਰ 'ਤੇ ਬਣੇ ਨਿਰਮਾਣ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਸਰਬਜੀਤ ਕੌਰ ਤੇ ਉਸ ਦੀ ਮਾਂ ਉੱਤੇ ਨਸ਼ਾ ਤਸਕਰੀ ਦੇ ਤਿੰਨ ਪਰਚੇ ਦਰਜ ਹਨ। ਉਨ੍ਹਾਂ ਨੂੰ ਮਾਰਚ 2024 ਵਿੱਚ ਥਾਰ ਜੀਪ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸਦੇ ਨਾਲ ਹੀ, ਧਮੋਟ ਇਲਾਕੇ ਵਿੱਚ ਹੋਰ ਦੋ ਨਸ਼ਾ ਤਸਕਰਾਂ ਦੇ ਵੀ ਗੈਰਕਾਨੂੰਨੀ ਤਰੀਕੇ ਨਾਲ ਬਣੇ ਘਰ ਢਾਹ ਦਿੱਤੇ ਗਏ। ਇਹ ਸਾਰੀ ਕਾਰਵਾਈ SSP ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਹੋਈ। SSP ਨੇ ਸਪਸ਼ਟ ਕੀਤਾ ਕਿ ਨਸ਼ਾ ਤਸਕਰਾਂ ਉੱਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਅਤੇ ਨਸ਼ਾ ਮਾਫੀਆ ਖਿਲਾਫ਼ ਮੁਹਿੰਮ ਜਾਰੀ ਰਹੇਗੀ।