ਪਟਿਆਲਾ ਦੇ ਪ੍ਰਭਸਿਮਰਨ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਪੰਜਾਬ ਕਿੰਗਸ ਦੂਜੀ ਥਾਂ ਤੇ ਪੁੱਜੀ
ਪਟਿਆਲਾ 1 ਮਈ 2025 - ਆਈਪੀਐਲ 2025 ਵਿੱਚ ਪੰਜਾਬ ਕਿੰਗਸ ਦੀ ਟੀਮ ਇਸ ਵਾਰ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਕੱਲ ਦੇ ਅਹਿਮ ਮੈਚ ਵਿੱਚ ਚਨਈ ਸੁਪਰ ਕਿੰਗ ਦੀ ਟੀਮ ਨੂੰ ਹਰਾ ਕੇ ਪੰਜਾਬ ਕਿੰਗਸ ਦੀ ਟੀਮ ਆਈਪੀਐਲ ਸੂਚੀ ਵਿੱਚ ਦੂਜੀ ਥਾਂ ਤੇ ਅੱਪੜ ਗਈ। ਪੰਜਾਬ ਕਿੰਗਸ ਵਿੱਚ ਜਿੱਥੇ ਕਪਤਾਨ ਸ੍ਰੇਸ਼ ਅਈਅਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉੱਥੇ ਪੰਜਾਬ ਦੇ ਵਿਕਟ ਕੀਪਰ ਬੱਲੇਬਾਜ ਪ੍ਰਭ ਸਿਮਰਨ ਸਿੰਘ ਦੀ ਖੇਡ ਬਹੁਤ ਜਿਆਦਾ ਮਿਆਰੀ ਰਹੀ । ਚੇਨਈ ਸੁਪਰ ਕਿੰਗ ਵਿਰੁੱਧ ਮੈਚ ਵਿੱਚ ਵੀ ਪ੍ਰਭ ਸਿਮਰਨ ਨੇ 36 ਬਾਲਾਂ ਵਿੱਚ 54 ਦੌੜਾਂ ਬਣਾਈਆਂ ਜੋ ਕਿ ਜਿੱਤ ਲਈ ਅਹਿਮ ਸਾਬਤ ਹੋਈਆਂ।ਪ੍ਰਭ ਸਿਮਰਨ ਦੀ ਖੇਡ ਸਬੰਧੀ ਜਾਨਣ ਲਈ ਜਦੋਂ ਪਟਿਆਲਾ ਦੀ ਅਕਾਦਮੀ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸਾਰੇ ਪ੍ਰਦਰਸ਼ਨ ਦਾ ਸਿਹਰਾ ਪ੍ਰਭ ਸਿਮਰਨ ਦੀ ਸਖਤ ਮਿਹਨਤ ਨੂੰ ਦਿੱਤਾ।
ਉਹਨਾਂ ਗੱਲ ਕਰਦਿਆਂ ਦੱਸਿਆ ਕਿ ਪ੍ਰਭ ਸਿਮਰਨ ਸਿਖਰ ਦੁਪਹਿਰੇ ਤਕਰੀਬਨ ਪੰਜ ਘੰਟੇ ਪ੍ਰੈਕਟਿਸ ਕਰਦਾ ਸੀ ।ਇਸ ਪ੍ਰੈਕਟਿਸ ਵਿੱਚ ਉਹ ਓਪਨ ਨੈੱਟ ,ਸਾਈਡ ਆਰਮ ਨਾਲ ਬੱਲੇਬਾਜ਼ੀ ਦੀ ਪ੍ਰੈਕਟਿਸ ਤੇ ਸਪੈਸ਼ਲ ਵਿਕਟ ਕੀਪਿੰਗ ਦੀਆਂ ਡਰਿਲਾਂ ਵੀ ਕਰਦਾ ਸੀ ।ਉਹਨਾਂ ਨੇ ਦੱਸਿਆ ਕਿ ਅਕਾਦਮੀ ਵਿੱਚ ਭਾਵੇਂ ਮੀਂਹ ਜਾਵੇ ਭਾਵੇਂ ਹਨੇਰੀ ਆਵੇ ਉਹ ਹਰ ਮੌਸਮ ਵਿੱਚ ਲਗਾਤਾਰ ਪ੍ਰੈਕਟਿਸ ਕਰਦਾ ਰਹਿੰਦਾ ਹੈ। ਕੋਚ ਕਮਲ ਸਿੱਧੂ ਨੇ ਦੱਸਿਆ ਕਿ ਪ੍ਰਭ ਸਿਮਰਨ ਨੇ ਕਦੀ ਵੀ ਆਪਣੀ ਪ੍ਰੈਕਟਿਸ ਵਿੱਚ ਨਾਗਾ ਨਹੀਂ ਪਾਇਆ ।ਮੀਹ ਦੌਰਾਨ ਉਹ ਇੰਡੋਰ ਪ੍ਰੈਕਟਿਸ ਕਰਦਾ ਸੀ। ਇਸ ਸਬੰਧੀ ਜਦੋਂ ਖਿਡਾਰੀ ਪ੍ਰਭ ਸਿਮਰਨ ਨਾਲ ਗੱਲਬਾਤ ਹੋਈ ਤਾਂ ਉਸਨੇ ਦੱਸਿਆ ਕਿ ਉਸ ਨੇ ਬਚਪਨ ਵਿੱਚ ਪਟਿਆਲਾ ਵਿਖੇ ਹੀ ਕ੍ਰਿਕਟ ਸ਼ੁਰੂਆਤ ਕੀਤੀ ਸੀ ਅਤੇ ਉਸ ਦੀ ਖੇਡ ਵਿੱਚ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਦੀ ਯੋਗ ਅਗਵਾਈ ਵਿੱਚ ਬਹੁਤ ਸੁਧਾਰ ਆਇਆ। ਉਸਨੇ ਆਪਣੀ ਮਿਹਨਤ ਦਾ ਸਿਹਰਾ ਜਿੱਥੇ ਆਪਣੇ ਮਾਤਾ ਪਿਤਾ ਨੂੰ ਦਿੱਤਾ,ਉੱਥੇ ਉਹਨੇ ਆਪਣੇ ਕੋਚ ਕਮਲ ਸੰਧੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰਥਕ ਸਹਿਯੋਗ ਨੂੰ ਆਪਣੀ ਖੇਡ ਦੇ ਨਿਖਾਰ ਵਿੱਚ ਅਹਿਮ ਯੋਗਦਾਨ ਦੱਸਿਆ।