ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਮਨਾਇਆ ਮਜ਼ਦੂਰ ਦਿਵਸ
ਦੀਦਾਰ ਗੁਰਨਾ
ਸਰਹਿੰਦ, 1 ਮਈ 2025 - ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਅੱਜ ਲੇਬਰ ਚੋਂਕ ਸਰਹਿੰਦ ਵਿਖੇ ਮਜ਼ਦੂਰ ਦਿਵਸ ਮਨਾਇਆ| ਪ੍ਰੀਸ਼ਦ ਪ੍ਰਧਾਨ ਹਰਵਿੰਦਰ ਵਰਮਾ ਨੇ ਦੱਸਿਆ ਕਿ ਸੰਸਥਾ ਰਾਹੀਂ ਹਰ ਸਾਲ ਕਿਰਤੀਆਂ ਨੂੰ ਸਮਰਪਿਤ ਇਹ ਵਿਸ਼ੇਸ਼ ਮਨਾਇਆ ਜਾਂਦਾ ਹੈ| ਸਕੱਤਰ ਵਿਵੇਕ ਵਰਮਾ ਨੇ ਕਿਹਾ ਕਿ ਮਜ਼ਦੂਰ ਦੀ ਮਿਹਨਤ ਉਸਦਾ ਮੁੜਕਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ| ਅੱਜ 100 ਦੇ ਕਰੀਬ ਕਿਰਤੀਆਂ ਨੂੰ ਪਰਨੇ ਵੰਡੇ ਗਏ| ਨਾਲ ਹੀ ਲੱਡੂਆਂ ਨਾਲ ਉਹਨਾਂ ਦੀ ਮੂੰਹ ਮਿੱਠਾ ਕਰਵਾਇਆ ਗਿਆ| ਇਸ ਮੌਕੇ ਕੈਸ਼ੀਅਰ ਹਰੀਸ਼ ਜੈਨ,ਰਾਜੀਵ ਖੁੱਲਰ,ਪਵਨ ਕਾਲੜਾ,ਸੁਮੀਤ ਮੋਦੀ,ਸੀ ਏ ਰਾਜੇਸ਼ ਗਰਗ,ਆਨੰਦ ਮੋਹਨ,ਰਾਜੇਸ਼ ਉੱਪਲ,ਗੋਲਾ ਪੁਰੀ ,ਗੋਲਡੀ ਗੁਪਤਾ,ਪੁਨੀਤ ਜਿੰਦਲ,ਸੰਜੇ ਗੁਪਤਾ ਨੋਨੀ,ਅਰਵਿੰਦ ਵਰਮਾ,ਸੁਨੀਲ ਸੂਦ,ਅਤੇ ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਹਾਜ਼ਿਰ ਸਨ|