ਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਦੇ ਜੋੜ ਮੇਲੇ ਸਬੰਧੀ ਤਿਆਰੀਆਂ ਜ਼ੋਰਾਂ 'ਤੇ- ਬਾਬਾ ਹਰਜੀਤ ਸਿੰਘ
ਸਮਾਗਮ ਲਈ ਸੰਗਤਾਂ ਦੀਆਂ ਡਿਊਟੀਆਂ ਲਗਾਈਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 29 ਅਪ੍ਰੈਲ2025 ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਤੇ ਨਿਗਰਾਨੀ ਹੇਠ 2 ਦਿਨਾਂ ( 8 ਤੇ 9 ਮਈ ) ਨੂੰ 181ਵਾਂ ਮਹਾਨ ਸ਼ਹੀਦੀ ਸਮਾਗਮ ਤੇ ਜੋੜ ਮੇਲਾ (ਸਤਾਈਆਂ ) ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ। 5 ਮਈ ਤੋਂ 11 ਮਈ ਤੱਕ ਚੱਲਣ ਵਾਲੇ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਨੂੰ ਸਬੰਧਿਤ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 5 ਮਈ ਤੋਂ 7 ਮਈ , 7 ਤੋਂ 9 ਮਈ ਤੇ 9 ਮਈ ਤੋਂ 11 ਮਈ ਤੱਕ ਲੜੀਵਾਰ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ 8 ਮਈ ਵੀਰਵਾਰ ਨੂੰ ਸੱਜਣ ਵਾਲੇ ਰਾਤ ਦੇ ਦੀਵਾਨ ਮੌਕੇ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ, ਭਾਈ ਸੀਤਲ ਸਿੰਘ ਸੀਤਲ ਢਾਡੀ ਜਥਾ ਤੇ ਹੋਰ ਕੀਰਤਨੀ ਜਥੇ , ਸੰਤ ਮਹਾਂਪੁਰਸ਼ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। 9 ਮਈ ਦਿਨ ਸ਼ੁੱਕਰਵਾਰ ਨੂੰ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੁੰਦਰ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਜਗਦੀਸ਼ ਸਿੰਘ ਵਡਾਲਾ ਦਾ ਢਾਡੀ ਜੱਥਾ, ਭਾਈ ਗਰਜਾ ਸਿੰਘ ਦਾ ਢਾਡੀ ਜਥਾ, ਭਾਈ ਸਰੂਪ ਸਿੰਘ ਕੰਡਿਆਣਾ ਢਾਡੀ ਜਥਾ ਤੇ ਹੋਰ ਰਾਗੀ, ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਹਰ ਜਸ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨਗੇ। ਇਹਨਾਂ ਸਮਾਗਮਾਂ ਸਮੇਂ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਤੇ ਹੋਰ ਵਿਦਵਾਨ ਸਿੱਖ ਹਸਤੀਆਂ ਵੀ ਹਾਜਰੀ ਭਰਨਗੀਆਂ ।
ਇਹਨਾਂ ਸਮਾਗਮਾਂ ਪ੍ਰਤੀ ਦੇਸ਼ ਵਿਦੇਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗੁਰੂ ਘਰ ਵਿਖੇ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ। ਸਮਾਗਮ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਤੇ ਹੋਰ ਸੇਵਾ ਸੁਸਾਇਟੀਆਂ ਵੀ ਸਮਾਗਮਾਂ ਦੌਰਾਨ ਸੇਵਾ ਦੇ ਕਾਰਜ ਨਿਭਾਉਣਗੀਆਂ। ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲੇ ਦੌਰਾਨ ਸਮੁੱਚੇ ਸਮਾਗਮਾਂ ਦੌਰਾਨ ਨਿਸ਼ਕਾਮ ਸੇਵਾ ਨਿਰੰਤਰ ਨਿਭਾਈ ਜਾਵੇਗੀ ਜਿਸ ਵਿੱਚ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤੀ ਜਾਵੇਗੀ। ਸਮਾਗਮ ਦੌਰਾਨ ਸਟੇਜ ਸਜਾਉਣ ਦੀ ਸੇਵਾ ਨਗਰ ਪਰਾਣਾ ਠੱਟਾ ਦੀ ਸੰਗਤ ਵੱਲੋਂ ਹੋਵੇਗੀ। ਗੱਡੀਆਂ ਤੇ ਮੋਟਰਸਾਈਕਲਾਂ ਦੀ ਪਾਰਕਿੰਗ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਸੇਵਾ ਸੋਸਾਇਟੀ ਦੰਦੂਪੁਰ ਵੱਲੋਂ ਕੀਤੀ ਜਾਵੇਗੀ। ਸਮਾਗਮ ਦੌਰਾਨ ਸੰਤਾਂ ਮਹਾਂਪੁਰਸ਼ਾਂ ਦੀ ਆਓ ਭਗਤ ਤੇ ਲੰਗਰਾਂ ਦੀ ਸੇਵਾ ਲਈ ਬਚਨ ਸਿੰਘ ਸਾਬਕਾ ਡੀਐਸਪੀ ਪੁਰਾਣਾ ਠੱਟਾ, ਰੇਸ਼ਮ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ, ਜਗਦੀਸ਼ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ ,ਮਲਕੀਤ ਸਿੰਘ, ਨਿਰਵੈਰ ਸਿੰਘ ਆਦਿ ਵੱਲੋਂ ਕੀਤੀ ਜਾਵੇਗੀ। ਸਮਾਗਮ ਦੌਰਾਨ ਸਟੇਜ ਤੇ ਲਿਖਤ ਪੜਤ ਦੀ ਸੇਵਾ ਮਾਸਟਰ ਜਸਬੀਰ ਸਿੰਘ, ਅਵਤਾਰ ਸਿੰਘ ਚੰਦੀ, ਸੂਰਤ ਸਿੰਘ ਅਮਰਕੋਟ, ਮਲਕੀਤ ਸਿੰਘ ਸੋਢੀ, ਵਿਕਰਮ ਸਿੰਘ ਮੋਮੀ, ਜਗਤਾਰ ਸਿੰਘ ਸ਼ਾਹ ,ਮਾਸਟਰ ਦਲਜੀਤ ਸਿੰਘ ਆਦਿ ਨਿਭਾਉਣਗੇ। ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਦੇਖ ਰੇਖ ਤੇ ਪਹਿਰੇਦਾਰੀ ਵਾਸਤੇ ਤਰਸੇਮ ਸਿੰਘ ਝੰਡ, ਸੰਦੀਪ ਸਿੰਘ ਟਿੱਬਾ, ਸਵਰਨ ਸਿੰਘ ਮੋਮੀ, ਕਮਲਜੀਤ ਸਿੰਘ ਪੁਰਾਣਾ ਠੱਟਾ,ਬਲਦੇਵ ਸਿੰਘ ਦੰਦੂਪੁਰ ਆਦਿ ਸੇਵਾ ਨਿਭਾਉਣਗੇ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਜੋੜਿਆਂ ਦੀ ਸੇਵਾ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਜਾਵੇਗੀ। ਗੋਲਕਾਂ ਦੀ ਸੇਵਾ ਵਾਸਤੇ ਹਰਿੰਦਰ ਸਿੰਘ, ਗਿਆਨ ਸਿੰਘ, ਜੋਗਿੰਦਰ ਸਿੰਘ ,ਬਲਬੀਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਭਜਨ ਸਿੰਘ ਆਦਿ ਸੇਵਾ ਨਿਭਾਉਣਗੇ। ਸਮਾਗਮ ਦੌਰਾਨ ਦੁਕਾਨਾਂ ਲਗਾਉਣ ਸਬੰਧੀ ਸੂਬਾ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ,ਜੋਗਿੰਦਰ ਸਿੰਘ, ਸਵਰਣ ਸਿੰਘ, ਕਰਮਜੀਤ ਸਿੰਘ ,ਗੁਰਦਿਆਲ ਸਿੰਘ ਮੁੱਤੀ, ਬਲਬੀਰ ਸਿੰਘ , ਸਰਪੰਚ ਨਿਰਮਲ ਸਿੰਘ ਆਦਿ ਦੇਖ ਰੇਖ ਕਰਨਗੇ। ਸਮਾਗਮ ਸਮੇਂ ਗੇਟ ਤੇ ਪਹਿਰੇਦਾਰੀ ਦੀ ਸੇਵਾ ਵਾਸਤੇ ਸਵਰਨ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ, ਲਖਬੀਰ ਸਿੰਘ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਕਰਵਾਏ ਜਾ ਰਹੇ ਮਹਾਨ ਸਮਾਗਮਾਂ ਵਿੱਚ ਨਤਮਸਤਕ ਹੋ ਕੇ ਗੁਰਬਾਣੀ ਸੁਣੋ, ਹੱਥੀ ਸੇਵਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।