ਰੈਪਰ ਬਾਦਸ਼ਾਹ ਖਿਲਾਫ ਮਸੀਹ ਭਾਈਚਾਰੇ ਵੱਲੋਂ ਪ੍ਰਦਰਸ਼ਨ
ਨੌਜਵਾਨ ਨੂੰ ਕੁੱਟਮਾਰ ਕਰਕੇ ਕੀਤਾ ਜ਼ਖਮੀ, ਸਿਵਲ ਹਸਪਤਾਲ ਚ ਦਾਖਿਲ
ਰੋਹਿਤ ਗੁਪਤਾ
ਗੁਰਦਾਸਪੁਰ, 29 ਅਪ੍ਰੈਲ 2025- ਬਟਾਲਾ ਦੇ ਮੁੱਖ ਚੌਕ ਅਤੇ ਐੱਸ ਐੱਸ ਪੀ ਦਫ਼ਤਰ ਦੇ ਨਜ਼ਦੀਕ ਅੱਜ ਮਸੀਹ ਭਾਈਚਾਰੇ ਦੇ ਲੋਕਾਂ ਵਲੋਂ ਵਡਾ ਇਕੱਠ ਕਰ ਰੈਪਰ ਬਾਦਸ਼ਾਹ ਖਿਲਾਫ ਕਿਸੇ ਗੀਤ ਚ ਮਸੀਹ ਭਾਈਚਾਰੇ ਖਿਲਾਫ ਅਪਤੀਜਨਕ ਟਿੱਪਣੀ ਕਰਨ ਦੇ ਆਰੋਪ ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਵਲੋਂ ਬਟਾਲਾ ਗੁਰਦਾਸਪੁਰ ਮੁੱਖ ਮਾਰਗ ਤੇ ਚੱਕਾ ਜਾਮ ਕਰ ਧਰਨਾ ਦਿੱਤਾ ਜਾ ਰਿਹਾ ਸੀ ।ਇਸ ਵਿਚਕਾਰ ਰਾਹਗੀਰਾ ਅਤੇ ਧਰਨਕਾਰੀਆਂ ਚ ਪਹਿਲਾ ਬਹਿਸਬਾਜ਼ੀ ਹੋਈ ਅਤੇ ਇਸ ਤੋ ਬਾਅਦ ਧਰਨੇ ਚ ਮੌਜੂਦ ਮਸੀਹ ਭਾਈਚਾਰੇ ਦੇ ਲੋਕਾਂ ਨੇ ਰਾਹਗੀਰਾਂ ਨਾਲ ਬਦਸਲੂਕੀ ਵੀ ਕੀਤੀ ਅਤੇ ਇਕ ਨੌਜਵਾਨ ਨੂੰ ਤਾਂ ਭੀੜ ਨੇ ਇਕੱਠੇ ਹੋ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।ਇਹ ਸਭ ਮੁੱਖ ਬਜ਼ਾਰ ਚ ਹੋਇਆ ਅਤੇ ਉੱਥੇ ਪੁਲਿਸ ਵੀ ਮੌਜੂਦ ਸੀ । ਉੱਥੇ ਹੀ ਇਸ ਸਭ ਘਟਨਾ ਨੂੰ ਕਵਰ ਕਰਦੇ ਹੋਏ ਪੱਤਰਕਾਰਾ ਨਾਲ ਵੀ ਪ੍ਰਦਰਸ਼ਨਕਾਰੀਆਂ ਨੇ ਬਦਸਲੂਕੀ ਕੀਤੀ ਅਤੇ ਧਮਕੀਆਂ ਵੀ ਦਿੱਤੀਆ। ਜਿਸ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਉਸ ਨੌਜਵਾਨ ਨੂੰ ਸਥਾਨਿਕ ਲੋਕਾਂ ਵਲੋ ਸਿਵਿਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।