ਸਕੂਲ ਅਤੇ ਕਾਲਜ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਸੀ.ਬੀ.ਏ ਇਨਫੋਟੈਕ ਲੈ ਕੇ ਆਈ ਵੱਡਾ ਆਫਰ
ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੀ ਇਕਲੌਤੀ ਆਈ.ਟੀ ਸੰਸਥਾ ਹੈ ਜੋ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾ ਚੁੱਕੀ ਹੈ : ਇੰਜੀ.ਸੰਦੀਪ ਕੁਮਾਰ
ਰੋਹਿਤ ਗੁਪਤਾ
ਗੁਰਦਾਸਪੁਰ, 23 ਮਾਰਚ - ਗੁਰਦਾਸਪੁਰ ਦੀ ਨਾਮਵਾਰ ਆਈ.ਟੀ ਕੰਪਨੀ ਸੀ.ਬੀ.ਏ ਇਨਫੋਟੈਕ ਇਕ ਵਾਰ ਫਿਰ ਵਿਦਿਆਰਥੀਆਂ ਲਈ ਵੱਡਾ ਆਫਰ ਲੈ ਕੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਵੀ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਪੜ੍ਹਾਈ ਕਰ ਰਹੇ ਹਨ ਉਹਨਾਂ ਲਈ ਕੰਪਿਊਟਰ ਅਤੇ ਆਈ.ਟੀ ਦੇ ਨਵੇਂ ਬੈਂਚ ਸ਼ੁਰੂ ਕੀਤੇ ਗਏ ਹਨ, ਖਾਸ ਕਰਕੇ ਪਹਿਲੇ 30 ਵਿਦਿਆਰਥੀਆਂ ਨੂੰ ਫੀਸ ਵਿੱਚੋਂ 10 ਪ੍ਰਤੀਸ਼ਤ ਛੂਟ ਦਿੱਤੀ ਜਾਵੇਗੀ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਸਮੇਂ ਸਮੇਂ ’ਤੇ ਅਜਿਹੀਆਂ ਆਫਰਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਲਾਭ ਮਿਲ ਸਕੇ। ਉਹਨਾਂ ਕਿਹਾ ਕਿ ਸਾਡੇ ਕੋਲ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਿਤ ਵੱਖ ਵੱਖ ਕਈ ਕੋਰਸ ਹਨ ਜਿਹੜੇ ਸਕੂਲ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹਨ ਇਸਦੇ ਨਾਲ ਹੀ ਜਿਹੜੇ ਵਿਦਿਆਰਥੀ ਕਾਲਜਾਂ ਵਿਚ ਪੜਾਈ ਕਰ ਰਹੇ ਹਨ। ਉਹਨਾਂ ਨੂੰ ਭਵਿੱਖ ਵਿਚ ਚੰਗੀਆਂ ਨੌਕਰੀਆਂ ਹਾਸਲ ਕਰਨ ਲਈ ਆਈ.ਟੀ ਅਤੇ ਕੰਪਿਊਟਰ ਦਾ ਚੰਗਾ ਗਿਆਨ ਹੋਣਾ ਜਰੂਰੀ ਹੈ ਤਾਂ ਹੀ ਉਹ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ। ਜਿਸ ਵਿਦਿਆਰਥੀ ਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ ਉਸ ਨੂੰ ਭਵਿੱਖ ਵਿਚ ਕਈ ਔਕੜਾਂ ਦੇਖਣੀਆਂ ਪੈ ਸਕਦੀਆਂ ਹਨ ਇਸ ਲਈ ਵਿਦਿਆਰਥੀ ਸੀ.ਬੀ.ਏ ਇਨਫੋਟੈਕ ਵਿਚ ਦਾਖਲਾ ਲੈਣ ਅਤੇ ਆਈ.ਟੀ ਨਾਲ ਸਬੰਧਿਤ ਕੋਰਸ ਕਰਨ ਤਾਂ ਜੋ ਉਹਨਾਂ ਨੂੰ ਚੰਗੀਆਂ ਨੌਕਰੀਆਂ ਹਾਸਲ ਹੋ ਸਕਣ। ਇੰਜੀ.ਸੰਦੀਪ ਕੁਮਾਰ ਨੇ ਇਹ ਵੀ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਸਮੇਂ ਸਮੇਂ ’ਤੇ ਚੰਗੇ ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਿਚ ਨੌਕਰੀ ਵੀ ਲਗਵਾਈ ਜਾਂਦੀ ਹੈ। ਚਾਹਵਾਨ ਵਿਦਿਆਰਥੀ ਸੀ.ਬੀ.ਏ ਇਨਫੋਟੈਕ ਦੇ ਦਫ਼ਤਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਕਲਾਸਾਂ ਸ਼ੁਰੂ ਕਰ ਸਕਦੇ ਹਨ।