ਸ੍ਰੀ ਰਾਮ ਦਾਸ ਨਾਇਕ ਬਹੁਜਨ ਮੁਕਤੀ ਪਾਰਟੀ (B.M.P) ਦੇ ਨਵੇਂ ਕੌਮੀ ਪ੍ਰਧਾਨ ਚੁਣੇ ਗਏ
- BMP ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਮੌਕੇ ਪੰਜਾਬ ਤੋਂ ਜਨਰਲ ਸਕੱਤਰ ਸਿਕੰਦਰ ਸਿੰਘ ਸਿੱਧੂ ਸਾਥੀਆਂ ਸਮੇਤ ਸ਼ਾਮਲ ਹੋਏ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 02ਮਾਰਚ 2025 - ਸ੍ਰੀ ਰਾਮ ਦਾਸ ਨਾਇਕ ਪਾਰਦਰਸ਼ੀ ਚੋਣ ਪ੍ਰਕਿਰਿਆ ਦੁਆਰਾ ਬਹੁਜਨ ਮੁਕਤੀ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਚੁਣੇ ਗਏ ਹਨ।
ਅੱਜ ਇੱਥੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਬਹੁਜਨ ਮੁਕਤੀ ਪਾਰਟੀ ਦੇ ਪੰਜਾਬ ਸੂਬੇ ਦੇ ਜਨਰਲ ਸਕੱਤਰ ਸ੍ਰ. ਸਿਕੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਹੁਜਨ ਮੁਕਤੀ ਪਾਰਟੀ ਦੇ ਕੇਂਦਰੀ ਦਫ਼ਤਰ ਵਲੋਂ ਮਿਲੇ ਸੱਦਾ ਪੱਤਰ ਮੁਤਾਬਕ ਉਹਨਾਂ ਨੇ ਆਪਣੇ ਸੀਨੀਅਰ ਸਾਥੀ ਸ੍ਰੀ ਰਾਮ ਸਿੰਘ ਵੈਦ ਦੀਪਕ ਸੰਗਠਨ ਸਕੱਤਰ BMP ਪੰਜਾਬ ਅਤੇ ਸ੍ਰੀ ਬਗ਼ੀਚਾ ਰਾਮ ਫਗਵਾੜਾ ਸਾਬਕਾ ਸੂਬਾ ਪ੍ਰਧਾਨ ਭਾਰਤ ਮੁਕਤੀ ਮੋਰਚਾ ਸਮੇਤ ਡਾ.ਅੰਬੇਡਕਰ ਭਵਨ 'ਰਾਣੀ ਝਾਂਸੀ ਰੋਡ ' ਨਵੀਂ ਦਿੱਲੀ ਵਿਖੇ ਪਹੁੰਚ ਕੇ BMP ਦੇ ਰਾਸ਼ਟਰੀ ਪ੍ਰਧਾਨ ਦੀ ਪਾਰਦਰਸ਼ੀ ਚੋਣ ਪ੍ਰਕਿਰਿਆ 'ਚ ਹਿੱਸਾ ਲਿਆ।
ਇਸ ਸਮੇਂ ਕੁਲਦੀਪ ਸਿੰਘ ਈਸਾਪੁਰੀ ਪ੍ਰਧਾਨ ਸੂਬਾ ਪੰਜਾਬ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸ ਸਿਕੰਦਰ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕੇਂਦਰੀ ਦਫ਼ਤਰ ਦੇ ਪੱਤਰ ਮੁਤਾਬਕ ਸੈਂਟਰ ਕਮੇਟੀ ਦੇ ਪ੍ਰਤੀਨਿਧੀ(ਮੈਂਬਰ) ਬਣਾਉਣ ਲਈ ਸ੍ਰੀ ਜੋਗਿੰਦਰ ਰਾਏ ਲੁਧਿਆਣਾ ਵਾਈਸ ਪ੍ਰਧਾਨ BMP ਪੰਜਾਬ, ਡਾ ਸੁਖਵਿੰਦਰ ਸਿੰਘ ਸੰਗਰੂਰ ਵਾਈਸ ਪ੍ਰਧਾਨ BMP ਯੂਥ ਵਿੰਗ ਪੰਜਾਬ, ਡਾ ਸਲਵਿੰਦਰ ਸਿੰਘ ਮਾਨਸਾ ਪ੍ਰਧਾਨ BMP ਮਾਲਵਾ ਜੋਨ ਪੰਜਾਬ ਅਤੇ ਸ੍ਰੀ ਬਗ਼ੀਚਾ ਰਾਮ ਸਾਬਕਾ ਪ੍ਰਧਾਨ ਭਾਰਤ ਮੁਕਤੀ ਮੋਰਚਾ ਪੰਜਾਬ ਦੇ ਨਾਵਾਂ ਦਾ ਪ੍ਰਸਤਾਵ(ਪ੍ਰਪੋਜ਼ਲ)ਕੇਂਦਰੀ ਦਫ਼ਤਰ ਦੇ ਇੰਚਾਰਜ ਨੂੰ ਭੇਜੀ ਗਈ।
ਬਹੁਜਨ ਮੁਕਤੀ ਪਾਰਟੀ(BMP) ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਚ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ ਸ੍ਰ.ਸਿਕੰਦਰ ਸਿੰਘ ਸਿੱਧੂ "ਰੱਤੋਵਾਲ"(ਰਾਏਕੋਟ) ਨੇ ਬਹੁਜਨ ਮੁਕਤੀ ਪਾਰਟੀ ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਸ੍ਰੀ ਰਾਮ ਦਾਸ ਨਾਇਕ ਨੂੰ ਦਿਲੀ ਮੁਬਾਰਕ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਭੇਂਟ ਕੀਤੀਆਂ।
ਇਸ ਦੌਰਾਨ ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਸਿੱਧੂ ਨੇ ਉਮੀਦ ਪ੍ਰਗਟ ਕੀਤੀ ਹੈ ਕਿ BMP ਨਵੇਂ ਚੁਣੇ ਗਏ ਕੌਮੀ ਪ੍ਰਧਾਨ ਸ੍ਰੀ ਰਾਮ ਦਾਸ ਨਾਇਕ ਪਾਰਟੀ ਦੇ ਆਗੂਆਂ/ਵਰਕਰਾਂ ਦੇ ਭਰਪੂਰ ਸਹਿਯੋਗ ਸਦਕਾ ਪਾਰਟੀ ਨੂੰ ਬੁਲੰਦੀਆਂ 'ਤੇ ਪਹੁੰਚਾਉਣਗੇ।