ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਮਿਲਣਗੀਆਂ ਵੱਡੀਆਂ ਸੋਗਾਤਾਂ – ਹਰਜੋਤ ਸਿੰਘ ਬੈਂਸ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 03 ਮਾਰਚ,2025
ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨੀਂ ਪਿੰਡ ਮਾਂਗੇਵਾਲ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਪੰਜਵੇਂ ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) ਵਿੱਚ ਸ਼ਿਰਕਤ ਕੀਤੀ। ਇਸ ਮੋਕੇ ਕਲੱਬ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਦੋਰਾਨ ਦੱਸਿਆ ਕਿ ਹਲਕੇ ਵਿੱਚ ਅੱਜ ਤੱਕ ਕਦੀ ਕੱਬਡੀ ਦੇ ਪ੍ਰੋਫੈਸ਼ਨਲ ਮੈਟਾਂ ਉੱਤੇ ਮੈਚ ਨਹੀਂ ਕਰਵਾਏ ਗਏ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕੇ ਦੇ ਵੱਖ ਵੱਖ ਯੂਥ ਕਲੱਬਾਂ ਨੂੰ ਲੱਖਾਂ ਰੁਪਏ ਲਾਗਤ ਦੇ ਮੈਟ ਮਹੁੱਈਆ ਕਰਵਾਏ ਗਏ ਤੇ ਅੱਜ ਕਬੱਡੀ ਦੇ ਮੈਚ ਉਨਾਂ ਮੈਟਾਂ ਤੇ ਹੁੰਦੇ ਹਨ ਜਿਸ ਨਾਲ ਕਬੱਡੀ ਕੋਚ ਅਤੇ ਕਬੱਡੀ ਦੇ ਖਿਡਾਰੀ ਬੇਹੱਦ ਖੁਸ਼ ਹਨ।ਉਨਾਂ ਕਿਹਾ ਕਿ ਅੱਜ ਜਿਹੜੇ ਮੈਟਾਂ ਤੇ ਮੈਚ ਹੋ ਰਿਹਾ ਹੈ ਉਹ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਹਨ ਤੇ ਹੋਰ ਕਈ ਪਿੰਡਾਂ ਵਿੱਚ ਅਜਿਹੇ ਮੈਟ ਸਰਕਾਰ ਵੱਲੋਂ ਦੇ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਜਲਦ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਆਦਰਸ਼ ਸਕੂਲ ਵਿੱਚ ਸ਼ੂਟਿੰਗ ਰੇਂਜ ਲੋਕ ਅਰਪਨ ਕਰ ਦਿੱਤੀ ਜਾਵੇਗੀ ਜਿਸ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਸ਼ੂਟਰ ਬਣਨ ਲਈ ਮਿਹਨਤ ਕਰ ਸਕਦੇ ਹਨ। ਉਨਾਂ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਨਾਲ ਲੈੱਸ ਇਹ ਸ਼ੂਟਿੰਗ ਰੇਂਜ ਇੰਡੋਰ ਅਤੇ 10 ਮੀਟਰ ਦੀ ਹੋਵੇਗੀ। ਉਨਾਂ ਕਿਹਾ ਕਿ ਇਸਦੇ ਨਾਲ ਹੀ ਜਲਦ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਸਵੀਵਿੰਗ ਪੂਲ ਅਤੇ ਹਾਕੀ ਐਸਟ੍ਰਰਾਟਰਫ ਗਰਾਊਂਡ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।ਉਨਾਂ ਕਿਹਾ ਕਿ ਖੂਨੀ ਸੜਕ ਨਾਲ ਜਾਣੀ ਜਾਂਦੀ ਸ਼੍ਰੀ ਅਨੰਦਪੁਰ ਸਾਹਿਬ-ਨੰਗਲ ਸੜਕ ਦੀ ਚਾਰ ਮਾਰਗੀ ਕਰਨ ਲਈ ਸਖਤ ਮਿਹਨਤ ਕੀਤੀ ਗਈ ਜਿਸ ਤੋਂ ਬਾਅਦ ਹੁਣ ਜਲਦ ਸੜਕ ਨੂੰ ਚੋੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੇਲਿਆਂ ਦੇ ਪਿੰਡਾਂ ਵਿੱਚ ਅੱਜ ਤੱਕ ਜਿੰਨੇ ਪੁੱਲ ਬਣਾਏ ਗਏ ਉਹ ਸਿਰਫ ਸੰਤਾਂ ਵੱਲੋਂ ਹੀ ਬਣਾਏ ਗਏ ਹਨ।ਉਨਾਂ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਬੇਲਿਆਂ ਦੇ ਪਿੰਡਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਪ੍ਰੰਤੂ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੋਰਾਨ ਬੇਲਿਆਂ ਦੇ ਪਿੰਡਾਂ ਦਾ ਨਾਮ ਗੰੂਜਿਆ ਅਤੇ ਇਨਾਂ ਪਿੰਡਾਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ 3 ਪੁੱਲ ਬਣਾਉਣ ਦੀ ਤਜਵੀਜ ਰੱਖੀ ਗਈ ਜਿਸ ਤੋਂ ਬਾਅਦ ਹੁਣ ਜਲਦ ਟੈਂਡਰ ਖੁੱਲਣ ਤੋਂ ਬਾਅਦ ਇਨਾਂ ਪੁੱਲਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।ਉਨਾਂ ਕਿਹਾ ਕਿ ਹਮੇਸ਼ਾ ਨਿਮਰਤਾ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਹਮੇਸ਼ਾ ਕਰਦੇ ਰਹਾਂਗੇ।ਉਨਾਂ ਕਿਹਾ ਕਿ ਜਲਦ ਪਿੰਡ ਮਾਂਗੇਵਾਲ ਵਿੱਚ ਸੈਣੀ ਭਵਨ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਤੇ ਨਾਲ ਹੀ ਅੱਧ ਅਧੂਰੇ ਪਏ ਕਮਿਊਨਿਟੀ ਸੈਂਟਰਾਂ ਦਾ ਕੰਮ ਵੀ ਜਲਦ ਪੂਰਾ ਕਰਵਾ ਦਿੱਤਾ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਨੂੰ ਢਾਹ ਕੇ ਨਵਾਂ ਸ਼ਾਨਦਾਰ ਸਕੂਲ ਬਣਾਇਆ ਜਾਵੇਗਾ। ਇਸ ਮੋਕੇ ਕਲੱਬ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੋਕੇ ਮਿੰਟੂ ਸਰਪੰਚ ਮਾਂਗੇਵਾਲ,ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ,ਦੀਪਕ ਸੋਨੀ ਮੀਡੀਆ ਕੁਆਰਡੀਨੇਟਰ ਸਿੱਖਿਆ ਮੰਤਰੀ,ਬਲਾਕ ਪ੍ਰਧਾਨ ਕੇਹਰ ਸਿੰਘ, ਅੰਕੁਸ਼ ਪਾਠਕ,ਪ੍ਰਿੰਸ ਸਰਪੰਚ ਗੰਗੂਵਾਲ,ਪੰਮੂ ਢਿੱਲੋਂ ਸਰਪੰਚ ਬ੍ਰਹਮਪੁਰ, ਦਲਜੀਤ ਸਿੰਘ ਕਾਕਾ, ਬਿੱਲਾ ਸਰਪੰਚ , ਸੁਮਿਤ ਸਰਪੰਚ,ਸਿਕੰਦਰ ਸਿੰਘ,ਭਿੰਦਰ ਪੰਚ ,ਲਵਲੀ ਮਿਨਹਾਸ,ਦਲਜੀਤ ਸਿੰਘ ਕਕਲ,ਲਾਡੀ ਸੈਣੀ,ਸ਼੍ਰੀ ਸੈਣੀ,ਰਾਜਨ ਮਿਨਹਾਸ,ਭੁਪਿੰਦਰ ਸਿੰਘ ਫੋਜੀ,ਗੁਰਚਰਨ ਸਿੰਘ ਤੇ ਹੋਰ ਮੋਜੂਦ ਸਨ।