ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਅਧੀਨ ਜਾਗਰੂਕਤਾ ਰਜਿਸਟਰੇਸ਼ਨ ਕੈਂਪ - ਵਧੀਕ ਡਿਪਟੀ ਕਮਿਸ਼ਨਰ (ਜ)
ਸਿਖਿਆਰਥੀਆਂ ਨੂੰ ਮੁਫਤ ਵਰਦੀ, ਬੈਗ, ਕਿਤਾਬਾਂ, ਹੋਸਟਲ ਤੋਂ ਇਲਾਵਾ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ
ਵਧੇਰੇ ਜਾਣਕਾਰੀ ਲਈ ਨੌਜਵਾਨ ਕਮਰਾ ਨੰਬਰ-9, ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਕਰ ਸਕਦੇ ਹਨ ਸੰਪਰਕ
ਰੂਪਨਗਰ, 3 ਮਾਰਚ: ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਮੁਫਤ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਅਧੀਨ ਜਾਗਰੂਕਤਾ ਰਜਿਸਟਰੇਸ਼ਨ ਕੈਂਪ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰੂਪਨਗਰ ਵਿਖੇ ਅੱਜ 4 ਮਾਰਚ ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਪੰਜਾਬ ਰਾਜ ਦੇ ਪੇਂਡੂ ਨੌਜਵਾਨਾਂ ਨੂੰ ਮੁਫ਼ਤ ਵਿੱਚ ਵੇਅਰਹਾਊਸ ਐਸੋਸੀਏਟ (ਵੇਅਰਹਾਊਸ ਐਸੋਸੀਏਟ) ਦੀਆਂ ਕੁੱਲ 180 ਸੀਟਾਂ ਨਾਲ ਹੁਨਰ ਵਿਕਾਸ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਟ੍ਰੇਨਿੰਗ ਵਿਚ ਸਿਖਿਆਰਥੀਆ ਨੂੰ ਵੇਅਰਹਾਊਸ ਐਸੋਸੀਏਟ ਟ੍ਰੇਨਿੰਗ ਦੇ ਨਾਲ-ਨਾਲ ਕੰਪਿਊਟਰ ਟ੍ਰੇਨਿੰਗ, ਸੌਫਟ ਸਕਿੱਲ ਅਤੇ ਇੰਗਲਿਸ਼ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਸਮੇਂ ਸਿਖਿਆਰਥੀਆਂ ਨੂੰ ਮੁਫਤ ਵਰਦੀ, ਬੈਗ ਅਤੇ ਕਿਤਾਬਾ ਵੀ ਦਿੱਤੀਆਂ ਜਾਣਗੀਆਂ। ਇਸ ਟ੍ਰੇਨਿੰਗ ਦੌਰਾਨ ਲੜਕੇ ਹੋਸਟਲ ਵਿੱਚ ਮੁਫ਼ਤ ਰਹਿ ਸਕਦੇ ਹਨ ਤੇ ਲੜਕੀਆਂ ਨੂੰ ਹਾਜ਼ਰੀ ਅਨੁਸਾਰ 162 ਰੁਪਏ ਆਉਣ-ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ। ਸਫਲਤਾਪੂਰਵਕ ਟ੍ਰੇਨਿੰਗ ਪਾਸ ਕਰ ਚੁੱਕੇ ਇਨ੍ਹਾਂ ਸਿਖਿਆਰਥੀਆਂ ਨੂੰ ਪ੍ਰਾਈਵੇਟ ਅਦਾਰੇ ਵਿਚ ਪਲੇਸਮੈਟ ਵੀ ਕਰਵਾਈ ਜਾਵੇਗੀ।
ਬਲਾਕ ਮਿਸ਼ਨ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਇਹ ਟ੍ਰੇਨਿੰਗ ਸਨ ਇਨਕਲੇਵ ਰੋਪੜ ਅਤੇ ਪਿੰਡ ਬੇਲਾ ਬਲਾਕ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨੌਜਵਾਨ ਇਹ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਜਾਂ ਫਿਰ ਆਪਣਾ ਸਵੈ-ਰੋਜਗਾਰ ਸਥਾਪਿਤ ਕਰਨਾ ਚਾਹੰਦਾ ਹੈ ਤਾਂ ਉਹ ਆਪਣੇ ਅਸਲ ਦਸਤਾਵੇਸ ਨਾਲ ਲੈਕੇ ਆਉਣ ਤਾਂ ਜੋ ਉਨ੍ਹਾਂ ਦੀ ਮੌਕੇ ਤੇ ਹੀ ਰਜਿਸਟਰੇਸਨ ਕੀਤੀ ਜਾ ਸਕੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਨੌਜਵਾਨ ਕਮਰਾ ਨੰਬਰ-9 ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਸੰਪਰਕ ਕਰ ਸਕਦੇ ਹਨ।