ਆਪ ਆਗੂ ਗੋਪੀ ਸ਼ਰਮਾ ਦੇ ਸੱਦੇ 'ਤੇ CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਰੋਸ਼ਨੀ ਦੇ ਮੇਲੇ ਤੇ ਮੱਥਾ ਟੇਕਿਆ
ਦੀਪਕ ਜੈਨ
ਜਗਰਾਉਂ , 24 ਫਰਵਰੀ 2025- ਜਗਰਾਉਂ ਸ਼ਹਿਰ ਵਿਖੇ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਵਿਸ਼ਵ ਪ੍ਰਸਿੱਧ ਮੇਲਾ ਰੋਸ਼ਨੀ ਹੋਣ ਮਗਰੋਂ ਅੱਜ ਦੀ ਪਹਿਲੀ ਚੌਕੀ 'ਤੇ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ। ਅੱਜ ਮੇਲੇ ਦੀ ਪਹਿਲੀ ਚੌਕੀ ਵਾਲੇ ਦਿਨ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਬਾ ਮੋਹਕਮਦੀਨ ਦਰਗਾਹ ਤੇ ਹੋ ਨਤਮਸਤਕ ਹੋਏ। ਤਿੰਨ ਰੋਜ਼ਾ ਮੇਲੇ ਦੀ ਰਸਮ ਗੱਦੀ ਨਸ਼ੀਨ ਸੂਫੀ ਨੂਰਦੀਨ ਨਕਸਬੰਦੀ ਤੇ ਫਜਲਦੀਨ ਵੱਲੋਂ ਝੰਡੇ ਤੇ ਚਾਦਰ ਚੜ੍ਹਾ ਕੇ ਸ਼ੁਰੂ ਕੀਤੀ ਗਈ। ਇਸ ਮੇਲੇ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਦੱਸ ਦੇਈਏ ਕਿ ਮੇਲੇ ਦੇ ਪਹਿਲੇ ਦਿਨ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਣ ਆਈਆਂ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਦਰਗਾਹ ਤੋਂ ਲੈ ਕੇ ਕਮਲ ਚੌਕ ਤੱਕ ਲੱਗੀਆਂ ਸਨ ਅਤੇ ਕਤਾਰਾਂ 'ਚ ਖੜੇ ਸਾਰੇ ਸ਼ਰਧਾਲੂ 'ਜੈ ਜੈਕਾਰ' ਦੇ ਜੈਕਾਰੇ ਲਗਾਉਂਦੇ ਨਜ਼ਰ ਆਏ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਆਪ ਆਗੂ ਗੋਪੀ ਸ਼ਰਮਾਂ,ਪ੍ਰੋਫੈਸਰ ਸੁਖਵਿੰਦਰ ਸਿੰਘ, ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਸਪਾਲ ਸਿੰਘ ਸਿੱਧੂ, ਕੁਲਵਿੰਦਰ ਸਿੰਘ ਕਾਲਾ, ਆਦਿ ਵੀ ਹਾਜ਼ਰ ਸਨ।