ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਭਰ ’ਚ ਦੌਰੇ, ਅਕਾਲੀ ਦਲ ’ਤੇ ਹਮਲੇ ਜਾਰੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 24 ਫਰਵਰੀ, 2025: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਤੇਜ਼ ਕਰ ਦਿੱਤਾ ਹੈ ਤੇ ਇਸ ਦੌਰਾਨ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਤੇ ਹਮਲੇ ਜਾਰੀ ਹਨ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਪੱਖੋਮਾਜਰਾ (ਲੁਧਿਆਣਾ), ਚਮਕੌਰ ਸਾਹਿਬ ਤੇ ਪਟਿਆਲਾ ਦਾ ਦੌਰਾ ਕੀਤਾ ਜਿਥੇ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਹੇਠ ਲਿਖੇ ਨੁਕਤਿਆਂ ’ਤੇ ਜ਼ੋਰ ਦਿੱਤਾ:
- ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਕਤੀ ਦਾ ਕੇਂਦਰ
- ਜਦ ਤੋਂ ਇਸ ਦੀ ਸਥਾਪਨਾ ਹੋਈ ਇਸਦੇ ਸੰਕਲਪ ਨੂੰ ਕਮਜੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆ
- ਇਸ ਤਖਤ ’ਤੇ ਝੁਕ ਕੇ ਆਏ ਨੂੰ ਦੇਗ ਤੇ ਚੜ੍ਹ ਕੇ ਆਏ ਨੂੰ ਤੇਗ ਮਿਲਦੀ ਹੈ
- ਸ੍ਰੋਮਣੀ ਅਕਾਲੀ ਦਲ ਵੀ ਸ੍ਰੀ ਅਕਾਲ ਤਖਤ ਸਾਹਿਬ ਤੋ ਬਣਿਆ ਅਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿੰਦੇ ਰਹੇ
- ਸ੍ਰੋਮਣੀ ਅਕਾਲੀ ਦਲ ਦੇ ਰਾਜ ਸੱਤਾ 'ਚ ਵਾਰ ਵਾਰ ਆਉਣ ਉਪਰੰਤ ਇਹ ਆਪਣੇ ਧੁਰੇ ਨੂੰ ਆਪਣੇ ਤੋਂ ਛੋਟਾ ਸਮਝਣ ਲੱਗੇ
- ਬਿਦਰ ਨੀਤੀ 'ਚ ਲਿਖਿਆ ਜਦ ਕੋਈ ਧਰਮ ਛੱਡਦੇ, ਕੋਈ ਸਿਧਾਂਤ ਛੱਡਦੇ, ਪਰੰਪਰਾਵਾਂ ਛੱਡੇ ਉਸਦਾ ਖਤਮ ਹੋਣਾ ਹੀ ਬਿਹਤਰ ਆ
- ਮੈਂ ਕਦੇ ਐਸ ਜੀ ਪੀ ਸੀ ਨੂੰ ਮਾੜਾ ਨਹੀਂ ਕਿਹਾ, ਮੇਰਾ ਨਾਮ ਲੈ ਐਸ ਜੀ ਪੀ ਸੀ ਸਕੱਤਰ ਨੇ ਝੂਠ ਬੋਲਿਆ
- ਅਸੀ ਵਿਅਕਤੀਆਂ ਦੇ ਨਹੀਂ ਸੰਸਥਾਵਾਂ ਦੇ ਹਮਾਇਤੀ
- ਵਿਰੋਧੀ ਚਿੱਕੜ ਸੁੱਟ ਰਹੇ ਪਰ ਮੈਨੂੰ ਅਕਾਲ ਪੁਰਖ ’ਤੇ ਵਿਸਵਾਸ
- ਗੁਰੂ ਪਾਤਸ਼ਾਹ ਨਾ ਮਾਰੇ ਇਹ ਸਰਮਾਏਦਾਰ ਨਹੀਂ ਮਾਰ ਸਕਦੇ
- ਮੇਰੀ ਆਵਾਜ ਬੰਦ ਕਰਨ ਲਈ ਸਕੀਮਾਂ ਬਣਾਈਆ ਜਾ ਰਹੀਆ
- ਮੇਰੇ ’ਤੇ ਚਿੱਕੜ ਸੁੱਟਣ ਲਈ ਕੁਝ ਲੋਕ ਗੰਦ 'ਚ ਜਾ ਵੜ੍ਹੇ
