ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਨਕੇਲ ਕਸਾਂਗੇ : ਐਸਐਸਪੀ ਅੰਕੁਰ ਗੁਪਤਾ
25 ਟਰੈਵਲ ਏਜੰਟਾਂ ਦੇ ਲਾਇਸੈਂਸ ਚੈੱਕ ਕੀਤੇ
ਜਗਰਾਉਂ, 24 ਫ਼ਰਵਰੀ 2025- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੀਆਂ ਤਿੰਨ ਸਬ ਡਵੀਜ਼ਨਾਂ ਦੇ ਜੀ ਓਜ਼ ਹੈਡਕੁਆਰਟਰਾਂ ਦੀਆਂ ਸਪੈਸ਼ਲ ਡਿਊਟੀਆਂ ਲਗਾ ਕੇ 25 ਟਰੈਵਲ ਏਜੰਟਾਂ ਦੇ ਦਫ਼ਤਰਾਂ ਵਿੱਚ ਜਾ ਕੇ ਉਨ੍ਹਾਂ ਦੇ ਕਾਗਜ਼ਾਤਾਂ ਦੀ ਚੈਕਿੰਗ ਕੀਤੀ ਗਈ। ਜਿੰਨਾਂ ਵਿੱਚੋਂ ਕੁੱਝ ਟਰੈਵਲ ਏਜੰਟਾਂ ਕੋਲ ਲਾਈਸੈਂਸ ਸਹੀ ਪਾਏ ਗਏ ਅਤੇ ਕੁੱਝ ਕੁ ਟਰੈਵਲ ਏਜੰਟਾਂ ਦੇ ਲਾਈਸੈਂਸ ਪੈਡਿੰਗ ਪਾਏ ਗਏ। ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਇਨਾਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਸਾਹਮਣੇ ਨਹੀਂ ਆਈ ਲੇਕਿਨ ਉਨਾ ਨਾਲ ਹੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਆਪ੍ਰੇਸ਼ਨ ਅੱਗੇ ਵੀ ਇਲਾਕੇ ਵਿੱਚ ਲਗਾਤਾਰ ਜ਼ਾਰੀ ਰਹੇਗਾ। ਉਨਾਂ ਕਿਹਾ ਕਿ ਜੋ ਵੀ ਟਰੈਵਲ ਏਜੰਟ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨਗੇ ਉਨਾਂ ਖਿਲਾਫ਼ ਪੂਰੀ ਤਰ੍ਹਾਂ ਨਕੇਲ ਕਸੀ ਜਾਵੇਗੀ ਅਤੇ ਸਖ਼ਤ ਤੋਂ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ।