ਰਾਏਕੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਬਣੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 24 ਫ਼ਰਵਰੀ 2025- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੂਬੇ ਦੀਆਂ 88 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਲਗਾ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਲਗਾਏ ਗਏ ਮਾਰਕੀਟ ਕਮੇਟੀਆ ਦੇ ਨਵੇਂ ਚੇਅਰਮੈਨਾਂ ਸਬੰਧੀ ਜਾਰੀ ਕੀਤੀ ਸੂਚੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ 'ਚ ਲੁਧਿਆਣੇ ਦਾ ਚੇਅਰਮੈਨ ਗੁਰਜੀਤ ਗਿੱਲ, ਹਠੂਰ ਦਾ ਚੇਅਰਮੈਨ ਕਰਮਜੀਤ ਸਿੰਘ ਕੰਮੀ, ਜਗਰਾਉਂ ਦਾ ਚੇਅਰਮੈਨ ਬਲਦੇਵ ਸਿੰਘ, ਖੰਨੇ ਦਾ ਚੇਅਰਮੈਨ ਜਗਤਾਰ ਸਿੰਘ ਗਿੱਲ, ਕਿਲ੍ਹਾ ਰਾਏਪੁਰ ਦਾ ਚੇਅਰਮੈਨ ਜਗਦੀਪ ਜੱਗੀ, ਮਾਛੀਵਾੜਾ ਦਾ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਰਾਏਕੋਟ ਦਾ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਸਾਹਨੇਵਾਲ ਦਾ ਚੇਅਰਮੈਨ ਹੇਮ ਰਾਜ ਨੂੰ ਲਗਾਇਆ ਗਿਆ ਹੈ।
ਇਸ ਦੌਰਾਨ ਜਿੱਥੇ ਪੰਜਾਬ ਦੀਆਂ ਹੋਰਨਾਂ ਮਾਰਕੀਟ ਕਮੇਟੀਆ ਦੇ ਨਵੇਂ ਬਣੇ ਚੇਅਰਮੈਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ, ਉੱਥੇ ਰਾਏਕੋਟ ਮਾਰਕੀਟ ਕਮੇਟੀ ਦਾ ਚੇਅਰਮੈਨ ਬਣੇ ਗੁਰਮਿੰਦਰ ਸਿੰਘ ਤੂਰ ਨੂੰ ਵੀ ਪਾਰਟੀ ਆਗੂਆਂ/ਰਿਸ਼ਤੇਦਾਰਾਂ/ਸਨੇਹੀਆਂ/ਦੋਸਤਾਂ-ਮਿੱਤਰਾਂ ਵੱਲੋਂ ਚੇਅਰਮੈਨ ਬਣਨ ਦੀਆਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
'ਆਪ' ਦੇ ਰਾਏਕੋਟ(ਸ਼ਹਿਰੀ)ਦੇ ਪ੍ਰਭਾਰੀ ਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ (ਪ੍ਰੀਤ ਰਾਏਕੋਟੀ) ਅਤੇ ਬੱਸੀਆਂ 'ਆਪ' ਯੂਨਿਟ ਦੇ ਪ੍ਰਧਾਨ ਵਿਸ਼ਵਜੀਤ ਸਿੰਘ ਬੱਸੀਆਂ ਨੇ ਨਵੇਂ ਬਣੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੂੰ ਮੁਬਾਰਕਬਾਦ ਆਖਦਿਆਂ ਉਨ੍ਹਾਂ ਦੇ ਸੁਨਹਿਰੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਨਿਯੁਕਤੀ ਪ੍ਰਤੀ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।