ਲਾਲਪੁਰਾ ਵਲੋਂ ਆਯੂਸ਼ਮਾਨ ਕਾਰਡਾਂ ਸਮੇਤ ਹੋਰ ਸਕੀਮਾਂ ਵਿਚ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ 25 ਨੂੰ
ਸਬਜੀ ਮੰਡੀ ਘਨੌਲੀ ਵਿਖੇ ਲਗਾਇਆ ਜਾਵੇਗਾ ਕੈਂਪ—ਲਾਲਪੁਰਾ
ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ 25 ਨੂੰ ਪਿੰਡ ਪੜ੍ਹੀ ਵਿਖੇ ਲਗਾਇਆ ਜਾਵੇਗਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 24 ਫਰਵਰੀ 2025: ਭਾਜਪਾ ਦੇ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਮਿਤੀ 25 ਫਰਵਰੀ 2025 ਨੂੰ ਸਬਜੀ ਮੰਡੀ ਘਨੌਲੀ ਵਿਖੇ ਮੁਫ਼ਤ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਘਨੌਲੀ ਸਬਜੀ ਮੰਡੀ ਨੇੜੇ ਮੇਨ ਮਾਰਕੀਟ ਵਿਖੇ ਲਗਾਇਆ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਲਾਲਪੁਰਾ ਨੇ ਦੱਸਿਆ ਕਿ ਇਸ ਕੈਂਪ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿਚ ਰਜਿਸਟ੍ਰ੍ਰੇਸ਼ਨ ਉਪਰੰਤ ਕਾਰਡ ਬਣਾਏ ਜਾਣਗੇ। ਇਸ ਤੋਂ ਆਵਾਸ ਯੋਜਨਾ ਕਾਰਡ, ਈਸ਼ਰਮ ਕਾਰਡ, ਆਭਾ ਕਾਰਡ ਆਦਿ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕਾਰਡ ਬਿਲਕੁੱਲ ਮੁਫ਼ਤ ਬਣਾਏ ਜਾ ਰਹੇ ਹਨ, ਤੇ ਲੋਕ ਸਿਰਫ ਆਪਣੇ ਜ਼ਰੁੂਰੀ ਦਸਤਾਵੇਜ ਜਿਵੇਂ ਆਧਾਰ ਕਾਰਡ, ਜੇ ਫਾਰਮ ਜਾਂ ਨੀਲਾ ਕਾਰਡ ਆਦਿ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕੇਵਾਈਸੀ ਲਈ ਆਪਣਾ ਮੋਬਾਈਲ ਨੰਬਰ ਜ਼ਰੂਰ ਲੈ ਕੇ ਆਉਣ। ਇਸ ਮੌਕੇ ਪ੍ਰਿੰਸ ਕੌਸਿ਼ਕ ਤੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਮਾਹਿਰ ਟੀਮਾਂ ਪਹੁੰਚ ਰਹੀਆਂ ਹਨ, ਜੋ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਬਤ ਜਾਣਕਾਰੀ ਦੇਣ ਦੇ ਨਾਲ—ਨਾਲ ਰਜਿਸਟੇ੍ਰਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਲਾਲਪੁਰਾ ਪਰਿਵਾਰ ਵਲੋਂ ਵਿੱਢਿਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ ਨੂੰ ਹੀ ਪਿੰਡ ਪੜ੍ਹੀ ਵਿਖੇ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਰੀਜਾ ਦੀਆਂ ਅੱਖਾਂ ਦੀ ਜਾਂਚ ਕਰਨਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਲਈ ਅਪੀਲ ਕੀਤੀ।