ਨਜਾਇਜ ਕਬਜੇ ਹਟਾਉਣ ਦੀ ਵਿਆਪਕ ਮੁਹਿੰਮ ਨਿਰੰਤਰ ਰਹੇਗੀ ਜਾਰੀ- ਅਨਮਜੋਤ ਕੌਰ
ਪ੍ਰਮੋਦ ਭਾਰਤੀ
ਨੰਗਲ 24 ਫਰਵਰੀ,2025
ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ ਚੱਲਦੇ ਤਿਉਹਾਰਾ (ਸ਼ਿਵਰਾਤਰੀ, ਸ਼ੋਭਾ ਯਾਤਰਾ) ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇ ਦੇ ਉੱਪਰ ਸਹਿਰੀ ਖੇਤਰ ਦੇ ਉੱਪਰ ਨਜਾਇਜ ਕਬਜੇ ਹਟਾਉਣ ਲਈ ਮੁਹਿੰਮ ਅੱਜ ਤੋ ਹੀ ਅਰੰਭੀ ਗਈ ਹੈ, ਐਕਸ਼ਨ ਅੱਜ ਤੋ ਹੀ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾ ਉਪਰੰਤ ਸਥਾਨਕ ਪ੍ਰਸਾਸ਼ਨ ਨੇ ਵਿਆਪਕ ਮੁਹਿੰਮ ਦੌਰਾਨ ਸ਼ਹਿਰ ਦੇ ਬਜਾਰਾ ਤੇ ਨੈਸ਼ਨਲ ਹਾਈਵੇ ਦੇ ਆਲੇ ਦੁਆਲੇ ਰੇਹੜੀ ਫੜੀ ਵਾਲਿਆਂ ਵੱਲੋ ਕੀਤੇ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਸੁਰੂ ਕਰਨ ਦਾ ਫੈਸਲਾ ਕੀਤਾ ਹੈ।
ਐਸ.ਡੀ.ਐਮ ਅਨਮਜੋਤ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਬਜਾਰਾ ਅਤੇ ਸੜਕਾਂ ਦਾ ਦੌਰਾ ਕਰਕੇ ਇਹ ਵੀ ਦੇਖਣ ਵਿਚ ਆਇਆ ਕਿ ਸੜਕਾਂ ਦੇ ਆਲੇ ਦੁਆਲੇ ਅਤੇ ਬਜਾਰਾ ਵਿਚ ਲੋਕਾਂ ਨੇ ਕੁਝ ਥਾਵਾ ਤੇ ਨਜਾਇਜ ਕਬਜੇ ਕੀਤੇ ਹੋਏ ਹਨ ਜੋ ਆਵਾਜਾਂਈ ਵਿਚ ਰੁਕਾਵਟ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਜਾਇਜ ਕਬਜੇ ਹਟਾਉਣ ਦੀ ਵਿਆਪਕ ਮੁਹਿੰਮ ਨਿਰੰਤਰ ਜਾਰੀ ਰਹੇਗੀ, ਬਿਨਾ ਭੇਦਭਾਵ ਸਾਰੇ ਬਜ਼ਾਰਾ ਅਤੇ ਸੜਕਾਂ ਤੋਂ ਨਜਾਇਜ ਕਬਜੇ ਹਟਾਏ ਜਾਣਗੇ। ਇਤਿਹਾਸਕ, ਪਵਿੱਤਰ, ਧਾਰਮਿਕ ਨਗਰੀ ਨੂੰ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਰੋਗਾਣੂ ਮੁਕਤ ਬਣਾਉਣ ਲਈ ਦਵਾਈ ਦਾ ਛਿੜਕਾਅ ਕਰਵਾਇਆ ਜਾਵੇਗਾ। ਉਨ੍ਹਾ ਨੇ ਆਮ ਲੋਕਾਂ, ਦੁਕਾਨਦਾਰਾ ਅਤੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਪ੍ਰਸਾਸ਼ਨ ਨੂੰ ਸਹਿਯੋਗ ਦੇਣ, ਇਸ ਨਾਲ ਸ਼ਹਿਰ ਦਾ ਵਾਤਾਵਰਣ ਤੇ ਪਾਉਣ ਪਾਣੀ ਤੇ ਸੁਚਾਰੂ ਆਵਾਜਾਈ ਬਰਕਰਾਰ ਰੱਖੀ ਜਾਵੇਗੀ।
ਐਸ.ਡੀ.ਐਮ ਨੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਉਹ ਬ਼ਜਾਰਾ ਵਿਚ ਦੁਕਾਨਾ ਦੇ ਬਾਹਰ ਸਮਾਨ ਨਾ ਲਗਾਉਣ। ਉਨ੍ਹਾ ਨੇ ਕਿਹਾ ਕਿ ਨਗਰ ਕੋਂਸਲ ਵੱਲੋਂ ਇਸ ਵਿਆਪਕ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਸ਼ਹਿਰ ਦੇ ਕੋਨੇ ਕੋਨੇ ਤੱਕ ਸਫਾਈ ਕਰਵਾਈ ਜਾਵੇਗੀ ਅਤੇ ਸੜਕਾ ਤੇ ਬਜਾਰਾ ਵਿਚੋ ਨਜਾਇਜ ਕਬਜੇ ਹਟਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾ ਦੇ ਸੀਜ਼ਨ ਦੌਰਾਨ ਆਮ ਤੌਰ ਤੇ ਦੁਕਾਨਦਾਰ ਅਤੇ ਰੇਹੜੀ ਫੜੀ ਵਾਲੇ ਸੜਕਾਂ ਉੱਤੇ ਆਰਜੀ ਅਣਅਧਿਕਾਰਤ ਕਬਜ਼ੇ ਕਰ ਲੈਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ, ਇਸ ਲਈ ਇਹ ਵਿਵਸਥਾ ਕੀਤੀ ਗਈ ਹੈ ਕਿ ਸਾਰੇ ਮਾਰਗ ਸਾਫ ਸੁਥਰੇ ਹੋਣ ਤੇ ਟ੍ਰੈਫਿਕ ਦੀ ਵਿਵਸਥਾ ਸੁਚਾਰੂ ਚੱਲਦੀ ਰਹੇ ਜੋ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।