ਕੈਨੇਡਾ: ਐਬਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ
ਹਰਦਮ ਮਾਨ
ਸਰੀ, 16 ਜਨਵਰੀ 2025-ਬੀਤੇ ਦਿਨੀਂ ਐਬਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਨਤਮਸਤਕ ਹੋਏ। ਇਹਨਾਂ ਵਿਦਿਆਰਥੀਆਂ ਦੇ ਅਧਿਆਪਕ ਜੇਮਜ ਪਾਰਲੀ ਇਨ੍ਹਾਂ ਦੀ ਅਗਵਾਈ ਕਰ ਰਹੇ ਸਨ।
ਲਾਈਫ ਟੀਮਜ ਇਕ ਟਰੇਨਿੰਗ ਕਰਿਸਚੀਅਨ ਜਥੇਬੰਦੀ ਹੈ ਜੋ ਵੱਖਰੇ ਵੱਖਰੇ ਧਰਮਾਂ ਅਤੇ ਸਭਿਆਚਾਰਾਂ ਦੇ ਬੱਚਿਆਂ ਨਾਲ ਕੰਮ ਕਰਦੀ ਹੈ। ਇਹਨਾਂ ਵਿਦਿਆਰਥੀਆਂ ਨੇ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਜਗਿਆਸਾ ਪ੍ਰਗਟਾਈ।
ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਸਿੱਖ ਧਰਮ ਅਤੇ ਸਿੱਖ ਕਮਿਊਨਿਟੀ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਬਹੁਤ ਹੀ ਸੂਝਵਾਨ ਸਵਾਲ ਪੁੱਛੇ। ਜਾਣਕਾਰੀ ਹਾਸਲ ਕਰਨ ਉਪਰੰਤ ਵਿਦਿਆਰਥੀਆਂ ਨੇ ਕੁਝ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਸਵਾਦਲੇ ਲੰਗਰ ਦਾ ਆਨੰਦ ਮਾਣਿਆ। ਅਧਿਆਪਕ ਜੇਮਜ ਪਾਰਲੀ ਨੇ ਬਹੁਤ ਹੀ ਨਿੱਘੇ ਸਵਾਗਤ, ਵਡਮੁੱਲੀ ਜਾਣਕਾਰੀ ਅਤੇ ਲੰਗਰ ਲਈ ਗੁਰਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਹਾਰਦਿਕ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com