← ਪਿਛੇ ਪਰਤੋ
ਬਾਹਰਾ ਯੂਨੀਵਰਸਿਟੀ ਨੇ ਬਨਵੈਤ ਨੂੰ ਪ੍ਰੋਫੈਸਰ ਆਫ ਪ੍ਰੈਕਟਿਸ ਨਿਯੁਕਤ ਕੀਤਾ ਚੰਡੀਗੜ੍ਹ, 16 ਜਨਵਰੀ 2025 - ਵਿਦਿਆ ਦੇ ਖੇਤਰ ਦੀ ਮੋਹਰੀ ਸੰਸਥਾ ਬਾਹਰ ਯੂਨੀਵਰਸਿਟੀ ਵੱਲੋਂ ਲੇਖਕ ਅਤੇ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਨੂੰ ਪ੍ਰੋਫੈਸਰ ਆਫ ਪ੍ਰੈਕਟਿਸ ਨਿਯੁਕਤ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਬਨਵੈਤ ਦੀ ਸੁਸਾਇਟੀ ਨੂੰ ਦੇਣ ਅਤੇ ਸਾਹਿੱਤ ਤੇ ਪੱਤਰਕਾਰਤਾ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਨੂੰ ਮੁੱਖ ਰੱਖ ਕੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਪਰਵਿੰਦਰ ਸਿੰਘ ਨੇ ਜਾਰੀ ਨਿਯੁਕਤੀ ਪੱਤਰ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸਜ ਵਿੱਚ ਕਮਲਜੀਤ ਸਿੰਘ ਬਨਵੈਤ ਦੀਆਂ ਸੇਵਾਵਾਂ ਦਾ ਲਾਭ ਲਿਆ ਜਾਵੇਗਾ। ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਆਨਰੇਰੀਅਮ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਬਨਵੈਤ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਪੱਤਰਕਾਰ ਵਜੋਂ ਨੌਕਰੀ ਕੀਤੀ ਹੈ। ਉਹ ਵਾਰਤਕ ਵਿੱਚ 12 ਪੁਸਤਕਾਂ ਵੀ ਲਿਖ ਚੁੱਕੇ ਹਨ। ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ 2011 ਵਿੱਚ ਸ਼੍ਰੋਮਣੀ ਪੱਤਰਕਾਰ ਐਵਾਰਡ ਦਿੱਤਾ ਗਿਆ ਸੀ। ਪਿੱਛੇ ਜਿਹੇ ਉਹਨਾਂ ਨੂੰ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਸਲਾਹਕਾਰ ਵੀ ਲਾਇਆ ਗਿਆ ਹੈ। ਉਹ ਇਸ ਵੇਲੇ ਚੜ੍ਹਦੀ ਕਲਾ ਅਦਾਰੇ ਵਿੱਚ ਰੈਜੀਡੈਂਟ ਐਡੀਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਵੱਖ ਵੱਖ ਅਖਬਾਰਾਂ ਲਈ ਚਲੰਤ ਮਸਲਿਆਂ ਉੱਤੇ ਲੇਖ ਵੀ ਲਿਖਦੇ ਹਨ। ਉਹਨਾਂ ਦੇ ਅਜੀਤ ਸਮੇਤ ਹੋਰ ਅਖਬਾਰਾਂ ਵਿੱਚ ਸਿਆਸੀ ਮਸਲਿਆਂ ਉੱਤੇ ਲੇਖ ਛਪਦੇ ਹਨ।
Total Responses : 998