← ਪਿਛੇ ਪਰਤੋ
ਪੰਨੂ ਕੇਸ: ਉੱਚ ਤਾਕਤੀ ਕਮੇਟੀ ਨੇ ਸੌਂਪੀ ਰਿਪੋਰਟ, ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 16 ਜਨਵਰੀ, 2025: ਅਮਰੀਕਾ ਵਿਚ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ’ਤੇ ਕਾਤਲਾਨਾ ਹਮਲੇ ਦੀ ਸਾਜ਼ਿਸ਼ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਬਣਾਈ ਉੱਚ ਤਾਕਤੀ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਤੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਅਮਰੀਕੀ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਕੁਝ ਅਪਰਾਧਿਕ ਗਰੁੱਪਾਂ, ਅਤਿਵਾਦੀ ਸੰਗਠਨਾਂ ਤੇ ਨਸ਼ਾ ਤਸਕਰਾਂ ਆਦਿ ਦੀ ਜਾਂਚ ਕਰਨ ਵਾਸਤੇ ਬਣਾਈ ਉੱਚ ਤਾਕਤੀ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਆਪਣੇ ਵੱਲੋਂ ਵੀ ਜਾਂਚ ਕੀਤੀ ਤੇ ਅਮਰੀਕਾ ਵੱਲੋਂ ਸੌਂਪੀਆਂ ਲੀਡਜ਼ ਦੀ ਵੀ ਜਾਂਚ ਕੀਤੀ। ਕਮੇਟੀ ਨੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਵੀ ਜਾਂਚ ਕੀਤੀ ਤੇ ਇਸ ਸਬੰਧ ਵਿਚ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ। ਕਮੇਟੀ ਨੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮੁਲਜ਼ਮ ਦੀ ਪਛਾਣ ਖੁਫੀਆ ਏਜੰਸੀਆਂ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਵਜੋਂ ਹੋਈ ਹੈ ਜੋ ਮੌਜੂਦਾ ਸਮੇਂ ਵਿਚ ਫਰਾਰ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 998