← ਪਿਛੇ ਪਰਤੋ
ਜਲਦ ਚੱਲੇਗੀ ਕਸ਼ਮੀਰ ਲਈ ਰੇਲ, ਮਿਲੀ ਸੁਰੱਖਿਆ ਪ੍ਰਵਾਨਗੀ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 16 ਜਨਵਰੀ, 2025: ਜੰਮੂ ਤੋਂ ਕਸ਼ਮੀਰ ਤੱਕ ਰੇਲ ਗੱਡੀ ਛੇਤੀ ਹੀ ਦੌੜਦੀ ਨਜ਼ਰ ਆਵੇਗੀ ਕਿਉਂਕਿ ਪ੍ਰਾਜੈਕਟ ਲਈ ਕਮਿਸ਼ਨਰ ਰੇਲਵੇ ਸੇਫਟੀ (ਸੀ ਆਰ ਐਸ) ਤੋਂ ਰੇਲਵੇ ਸੁਰੱਖਿਆ ਕਲੀਅਰੰਸ ਮਿਲ ਗਈ ਹੈ। ਦਿਨੇਸ਼ ਚੰਦ ਦੇਸ਼ਵਾਲ ਸੀ ਆਰ ਐਸ ਉੱਤਰੀ ਸਰਕਲ ਨੇ ਕਿਹਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲਵੇ ਲਿੰਕ ’ਤੇ ਕੱਟੜਾ-ਰਿਆਸੀ ਰੇਲਵੇ ਲਾਈਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਇਸ ਲਈ ਉੱਤਰੀ ਰੇਲਵੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਾਜੈਕਟ ਵਿਚ ਕੋਈ ਖਾਮੀ ਨਹੀਂ ਹੈ ਤੇ ਬੁਨਿਆਦੀ ਢਾਂਚਾ ਬਹੁਤ ਵਧੀਆ ਹੈ। ਹੁਣ ਸਾਰੇ ਲਿੰਕ ਨੂੰ ਜੋੜਿਆ ਜਾਵੇਗਾ ਤੇ ਕਸ਼ਮੀਰ ਲਈ ਰੇਲ ਗੱਡੀ ਦਾ ਸੁਫਨਾ ਜਲਦੀ ਹੀ ਸੱਚਾ ਹੋਵੇਗਾ।
Total Responses : 998