1500 ਦੀ ਆਬਾਦੀ ਵਾਲੇ ਪਿੰਡ ਵਿੱਚ 50 ਸਾਲ ਤੋਂ ਨਹੀਂ ਬਣੀਆਂ ਨਾਲੀਆਂ
ਲੋਕ ਦੇ ਘਰਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਪੈਂਦਾ ਖੇਤਾਂ ਨੂੰ ਪਾਣੀ ਲਾਣ ਵਾਲੇ ਸਾਫ ਪਾਣੀ ਦੇ ਸੂਏ ਵਿੱਚ
ਗੁਰਦਾਸਪੁਰ , 10 ਜਨਵਰੀ 2025 : ਦੇ ਬਾਹਰ ਬਾਹਰ ਸ਼ਹਿਰ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ਤੇ ਗੁਰਦਾਸਪੁਰ ਗਾਹਲੜੀ ਰੋਡ ਤੇ ਸਥਿਤ ਪਿੰਡ ਬੱਥਵਾਲਾ ਦੀ ਭੱਠਾ ਕਲੋਨੀ 50 ਸਾਲ ਪਹਿਲਾਂ ਯਾਨੀ 1974 ਵਿਤੋਂ ਵਸਨੀ ਸ਼ੁਰੂ ਹੋਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਲਗਾਤਾਰ ਪਲਾਟ ਕੱਟੋਂਦੇ ਗਏ ਅਤੇ ਕਰ ਪੈਂਦੇ ਗਏ ਪਰ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕਦੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਪੂਰੀ ਦੀ ਪੂਰੀ ਕਲੋਨੀ ਵਿੱਚ ਕੋਈ ਨਾਲੀ ਨਹੀਂ ਹੈ ਅਤੇ ਲੋਕਾਂ ਨੇ ਪਾਈਪਾਂ ਪਾ ਕੇ ਕਰਾ ਦਿਨ ਕਾਸੀ ਦਾ ਗੰਦਾ ਪਾਣੀ ਇਥੋਂ ਤੱਕ ਕੀ ਫਲਸ਼ਾਂ ਦਾ ਕਨੈਕਸ਼ਨ ਵੀ ਜੀ ਖੇਤਾਂ ਤੇ ਤੱਕ ਸਾਫ ਪਾਣੀ ਪਹੁੰਚਾਉਣ ਵਾਲੇ ਨਹਿਰ ਚੋਂ ਨਿਕਲਦੇ ਸੂਏ ਵਿੱਚ ਸੁੱਟਿਆ ਹੋਇਆ ਹੈ। ਇਸ ਦੇ ਨਾਲ ਗੁਰਦਾਸਪੁਰ ਗਾਹਲੜੀ ਲਿੰਕ ਰੋਡ ਤੋਂ ਕਲੋਨੀ ਨੂੰ ਜਾਂਦੀ ਮੁੱਖ ਸੜਕ ਦਾ ਲਗਭਗ ਤਿੰਨ-ਚਸ ਮੀਟਰ ਹਿੱਸਾ ਬੁਰੀ ਤਰ੍ਹਾਂ ਨਾਲ ਟੁੱਟਿਆ ਪਿਆ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਦਿੰਦਿਆ ਪਿੰਡ ਦੇ ਸਾਬਕਾ ਸਰਪੰਚ ਲੇਖਰਾਜ ਅਤੇ ਕਲੋਨੀ ਨਿਵਾਸੀਆਂ ਨੇ ਦੱਸਿਆ ਕਿ 1974 ਤੋਂ ਬਥਵਾਲਾ ਕਲੋਨੀ ਵਿੱਚ ਲੋਕਾਂ ਨੇ ਪਲਾਟ ਲੈ ਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਪਰ ਉਦੋਂ ਤੋਂ ਹੀ ਕਿਸੇ ਨੇ ਵੀ ਇਸ ਕਲੋਨੀ ਦੀ ਨਿਕਾਸੀ ਬਾਰੇ ਨਹੀਂ ਸੋਚਿਆ। ਪੰਚਾਇਤਾਂ ਵੀ ਇਸ ਬਾਰੇ ਲਾਪਰਵਾਹ ਰਹੀਆਂ ਅਤੇ ਹੌਲੀ ਹੌਲੀ ਕਲੋਨੀ ਵਿੱਚ 200 ਦੇ ਕਰੀਬ ਘਰ ਬਣ ਗਏ । ਫੋਨ ਸਾਰੇ ਦੇ ਸਾਰੇ ਘਰਾਂ ਦੀ ਨਿਕਾਸੀ ਦਾ ਪਾਣੀ ਕਲੋਨੀ ਵਿੱਚੋਂ ਲੰਘਦੇ ਖੇਤਾਂ ਨੂੰ ਪਾਣੀ ਲਾਉਣ ਵਾਲੇ ਸੂਏ ਵਿੱਚ ਪੈ ਰਿਹਾ ਹੈ ਜੋ ਪਿੰਡ ਸਾਹੋਵਾਲ ਦੀ ਨਹਿਰ ਤੋਂ ਨਿਕਲ ਕੇ ਪਿੰਡ ਦਾਖਲਾ ਤੱਕ ਜਾਂਦਾ ਹੈ ਪਰ ਨਾਲੀਆਂ ਦਾ ਪਾਣੀ ਸੂਏ ਵਿੱਚ ਪੈਣ ਕਾਰਨ ਸੂਆ ਬੁਰੀ ਤਰਹਾਂ ਨਾਲ ਗੰਦਾ ਹੋ ਗਿਆ ਹੈ। ਬਰਸਾਤ ਦੇ ਦਿਨਾਂ ਵਿੱਚ ਜਦੋਂ ਇਹ ਭਰ ਜਾਂਦਾ ਹੈ ਤਾਂ ਹੋਰ ਵੀ ਬੁਰੀ ਹਾਲਤ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਬਣੇ ਕਲੋਨੀ ਨੂੰ ਜਾਣ ਵਾਲੀ ਮੁੱਖ ਸੜਕ ਤੇ ਜੋ ਤੇਰੇ ਬਣੇ ਰੰਗਲਾ ਰੋਡ ਤੋਂ ਸ਼ੁਰੂ ਹੋ ਕੇ ਆਲੇ ਚੱਕ ਬਾਈਪਾਸ ਨੇੜੇ ਨਿਕਲਦੀ ਹੈ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਦਿਨਾਂ ਵਿੱਚ ਇੱਥੇ ਬਹੁਤ ਚਿੱਕੜ ਹੋ ਜਾਂਦਾ ਹੈ ਤੇ ਦੁਰਘਟਨਾਵਾਂ ਹੋਣਾ ਆਮ ਗੱਲ ਹੋ ਜਾਂਦੀ ਹੈ । ਸਕੂਲੀ ਬੱਚਿਆਂ ਨੂੰ ਖਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਕਈ ਵਾਰ ਫਿਸਲ ਕੇ ਉਹਨਾਂ ਦੇ ਕੱਪੜੇ ਵੀ ਗੰਦੇ ਹੋ ਜਾਂਦੇ ਹਨ ਅਤੇ ਉਹ ਸਕੂਲ ਨਹੀਂ ਜਾ ਪਾਂਉਦੇ। ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਨੂੰ ਮਿਲ ਚੁੱਕੇ ਹਨ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਉਹਨਾਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੜਕ ਬਣਾਈ ਜਾਏ ਅਤੇ ਪਿੰਡ ਦੇ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਏ .