ਪਿੰਡ ਲੱਖੇ ਦੇ ਐਨ.ਆਰ.ਆਈ ਚਾਚੇ-ਚਾਚੀ ਨੇ ਲਾਏ ਭਤੀਜਿਆਂ ਤੇ ਜ਼ਮੀਨ ਹੜੱਪਣ ਦੇ ਦੋਸ਼
- ਸਾਡੇ ਪਰਿਵਾਰ ਤੇ ਲਾਏ ਸਾਰੇ ਦੋਸ਼ ਬੇਬੁਨਿਆਦ:-ਭਤੀਜਾ ਕੁਲਵੰਤ ਸਿੰਘ
ਦੀਪਕ ਜੈਨ
ਜਗਰਾਉ/6 ਜਨਵਰੀ 2025: ਜਗਰਾਉ ਦੇ ਲਾਗਲੇ ਪਿੰਡ ਲੱਖੇ ਦੇ ਐਨ.ਆਰ.ਆਈ ਪਰਿਵਾਰ ਹਰਚੰਦ ਸਿੰਘ ਤੇ ਪਤਨੀ ਪਰਮਜੀਤ ਕੌਰ ਵੱਲੋਂ ਆਪਣੇ ਹੀ ਭਤੀਜੇ ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਤੇ ਜਮੀਨ ਹੜੱਪਣ ਦੇ ਦੋਸ਼ ਲਾਏ ਹਨ, ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਸਾਰਾ ਪਰਿਵਾਰ ਲੰਮੇ ਤੋ ਕੇਨੈਡਾ ਰਹਿ ਰਹੇ ਹਾਂ, ਅਵਤਾਰ ਸਿੰਘ ਤੇ ਉਨ੍ਹਾਂ ਦੇ ਦੋਨੋ ਬੇਟੇ ਕੁਲਵੰਤ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਸਾਡੀ ਜਮੀਨ, ਪਿੰਡ ਵਿੱਚ ਸਾਡੇ ਪਲਾਂਟ ਹਨ ਉਨ੍ਹਾਂ ਤੇ ਇਮਾਰਤਾਂ ਬਣਾ ਕਿ ਕਬਜੇ ਕਰ ਰਹੇ ਹਨ ਅਤੇ ਇਨ੍ਹਾਂ ਤਿੰਨਾਂ ਪਿਓ ਪੁੱਤਰਾਂ ਵੱਲੋਂ ਸਾਡੀ ਆੜਤ ਦੀ ਦੁਕਾਨ ਵੀ ਵੇਚ ਦਿੱਤੀ ਗਈ, ਉਨ੍ਹਾਂ ਇਹ ਦੱਸਿਆ ਕਿ ਅਸੀ 2020 ਤੋ ਬਹੁਤ ਹੀ ਖੱਜਲ ਖੁਬਾਰ ਹੋ ਰਹੇ ਹਾਂ, ਸਾਡੀ ਕਿਤੇ ਵੀ ਕੋਈ ਗੱਲ ਨਹੀ ਸੁਣੀ ਗਈ, ਪੁਲਸ ਪ੍ਰਸ਼ਾਸਨ ਤੋ ਵੀ ਅੱਕ ਕਿ ਅਸੀ ਆਪਣਾ ਹੱਕ ਲੈਣ ਲਈ ਮੀਡੀਆ ਦਾ ਸਹਾਰਾ ਲਿਆ ਹੈ, ਸਾਡੀ ਪਿੰਡ ਅਲੀਗੜ੍ਹ ਕੋਲ ਜਮੀਨ ਹੈ ਅਸੀ ਉਸ ਵਿੱਚ ਜਮੀਨ ਦੀ ਸਿੰਚਾਈ ਲਈ ਸਮਰਸੀਬਲ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਲਵੰਤ ਸਿੰਘ ਨੇ ਬੋਰ ਨਹੀਂ ਕਰਨ ਦਿੱਤਾ।
ਐਨ.ਆਰ.ਆਈ ਪਰਿਵਾਰ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਦੇ ਐਨ.ਆਰ.ਆਈ ਪ੍ਰਤੀ ਕੀਤੇ ਦਾਅਵੇ-ਵਾਅਦੇ ਖੋਖਲੇ ਦਿਖਾਈ ਦੇ ਰਹੇ ਹਨ।
ਇਸ ਸਬੰਧ ਵਿੱਚ ਦੂਜੀ ਧਿਰ ਐਨ.ਆਰ.ਆਈ ਦੇ ਭਤੀਜੇ ਕੁਲਵੰਤ ਸਿੰਘ ਪਿਤਾ ਅਵਤਾਰ ਸਿੰਘ ਤੇ ਮਾਤਾ ਬਲਜਿੰਦਰ ਕੌਰ ਨੇ ਕਿਹਾ ਕਿ ਸਾਡਾ ਇਸ ਪਰਿਵਾਰ ਨਾਲ ਕੋਈ ਜ਼ਮੀਨੀ ਵਿਵਾਦ ਨਹੀ ਹੈ, ਇਹ ਸਾਨੂੰ ਜਾਣ ਬੁੱਝ ਕਿ ਬਦਨਾਮ ਕਰਨ ਲੱਗੇ ਹੋਏ ਹਨ, ਅਵਤਾਰ ਸਿੰਘ ਨੇ ਦੱਸਿਆ ਕਿ ਜੋਰਾ ਸਿੰਘ ਮੌਕੇ ਅਸੀ ਪਰਿਵਾਰ ਇਕੱਠੇ ਤੇ ਇਕਜੁੱਟ ਰਹਿੰਦੇ ਸਨ, ਫਿਰ ਇਹ ਪਰਿਵਾਰ ਕੇਨੈਡਾ ਚੱਲਿਆਂ ਗਿਆ ਤੇ ਮੈ ਤੇ ਮੇਰਾ ਪਰਿਵਾਰ ਪਿੰਡ ਲੱਖੇ ਚੌ ਹੀ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਰਿਹਾ, ਮਾਤਾ ਬਲਜਿੰਦਰ ਕੌਰ ਜੀ ਨੇ ਕਿਹਾ ਕਿ ਮੈ ਵੀ ਨਾਲ ਖੇਤੀਬਾੜੀ ਤੇ ਘਰ ਦਾ ਸਾਰਾ ਕੰਮ ਕਾਜ ਨਾਲ ਕਰਨ ਲੱਗ ਪਈ, ਜਿਹੜੇ ਮੇਰੇ ਪਰਿਵਾਰ ਤੇ ਜਮੀਨ ਹੜੱਪਣ ਦੇ ਦੋਸ਼ ਲਾ ਰਹੇ ਇਹ ਤਾਂ ਸਾਰੇ ਕੇਨੈਡਾ ਚਲੇ ਗਏ ਸੀ ਤੇ ਮੈ ਹੱਥੀ ਮਿਹਨਤ ਕਰਕੇ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕੀਤਾ ਤੇ ਕਰ ਰਹੇ ਹਾਂ। ਕੁਲਵੰਤ ਸਿੰਘ ਨੇ ਕਿਹਾ ਕਿ ਐਨ.ਆਰ.ਆਈ ਪਰਿਵਾਰ ਵੱਲੋਂ ਜਮੀਨ ਦੀ ਤਕਸੀਮ ਕਰਾਉਣ ਲਈ ਮਾਨਯੋਗ ਅਦਾਲਤ ਵਿੱਚ ਅਰਜੀ ਲਾਈ ਹੋਈ ਹੈ ਜੋ ਅਦਾਲਤ ਦਾ ਫੈਸਲਾ ਆਵੇਗਾ ਉਹ ਸਾਨੂੰ ਮਨਜੂਰ ਹੋਵੇਗਾ। ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਐਨ.ਆਰ.ਆਈ ਪਰਿਵਾਰ ਪਹਿਲਾਂ ਵੀ ਤਿੰਨ ਵਾਰ ਪੰਚਾਇਤੀ ਤੌਰ ਤੇ ਰਾਜੀਨਾਮੇ ਕਰਕੇ ਮੁੱਕਰ ਗਿਆ ਹੈ, ਉਨਾਂ ਵੱਲੋਂ ਸਾਡੇ ਤੇ ਲਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ।