ਪੰਜਾਬ ਨੰਬਰਦਾਰਾ ਐਸੋਸ਼ੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ
- ਜਗਰਾਉਂ ਵਿਖੇ ਜਲਦੀ ਹੀ ਹੋਵੇਗੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ:ਗਾਲਿਬ
ਦੀਪਕ ਜੈਨ
ਜਗਰਾਉਂ/6 ਜਨਵਰੀ 2025 -: ਪੰਜਾਬ ਨੰਬਰਦਾਰਾ ਐਸੋਸ਼ੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ ਜਗਰਾਉਂ ਦਫ਼ਤਰ ਵਿਚ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਗਰਾਓਂ ਤਹਿਸੀਲ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਉਹਨਾਂ ਨੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਸਰਕਾਰ ਤੇ ਪ੍ਰਸ਼ਾਸਨ ਨਾਲ ਨੰਬਰਦਾਰਾਂ ਦੀਆਂ ਸਮੱਸਿਆ ਪ੍ਰਤੀ ਗੱਲਬਾਤ ਚੱਲ ਰਹੀ ਹੈ।
ਉਹਨਾਂ ਦੱਸਿਆ ਕਿ ਜਲਦੀ ਹੀ ਪੰਜਾਬ ਪੱਧਰ ਦੀ ਮੀਟਿੰਗ ਜਗਰਾਉਂ ਵਿਖੇ ਕੀਤੀ ਜਾਵੇਗੀ ਜਿਸ ਵਿੱਚ ਸਾਰੀਆਂ ਤਹਿਸੀਲਾਂ ਅਤੇ ਜ਼ਿਲਿਆਂ ਦੇ ਪ੍ਰਧਾਨਾਂ ਤੋਂ ਇਲਾਵਾ ਹੋਰ ਅਹੁਦੇਦਾਰ ਸਾਹਿਬਾਨ ਜਗਰਾਉਂ ਵਿਖੇ ਪਹੁੰਚਣਗੇ। ਉਹਨਾਂ ਦੱਸਿਆ ਕਿ ਪੰਜਾਬ ਪੱਧਰੀ ਮੀਟਿੰਗ ਦੌਰਾਨ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਸਮੇਂ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਪੰਜਾਬ ਪ੍ਰਧਾਨ ਦਾ ਜਗਰਾਉਂ ਦੀ ਮੀਟਿੰਗ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਮਹੀਨੇਵਾਰ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਇਆ ਕਰੋ।
ਇਸ ਸਮੇਂ ਜਸਵੰਤ ਸਿੰਘ ਸੇਖਦੌਲਤ, ਜਸਵੀਰ ਸਿੰਘ ਦੇਹੜਕਾ, ਸਤਨਾਮ ਸਿੰਘ ਬੱਸੂਵਾਲ, ਬੂਟਾ ਸਿੰਘ ਭੰਮੀਪੁਰਾ, ਰੇਸ਼ਮ ਸਿੰਘ ਲੱਖਾ, ਇਕਬਾਲ ਸਿੰਘ ਕਮਾਲਪੁਰਾ, ਕਰਤਾਰ ਸਿੰਘ ਜਗਰਾਉਂ, ਸੁਖਵਿੰਦਰ ਸਿੰਘ ਹਠੂਰ, ਮਹਿੰਦਰ ਸਿੰਘ ਗਾਲਿਬ, ਪ੍ਰੀਤਮ ਸਿੰਘ ਚੌਂਕੀਮਾਨ, ਇਕਬਾਲ ਸਿੰਘ ਚੌਂਕੀਮਾਨ, ਸੋਹਣ ਸਿੰਘ ਸੂਜਾਪੁਰ, ਚਮਕੌਰ ਸਿੰਘ ਚਕਰ, ਆਤਮਾ ਸਿੰਘ ਕਲੇਰ, ਬਲਵੀਰ ਸਿੰਘ ਗਾਲਿਬ, ਮਨਦੀਪ ਸਿੰਘ ਕਲੇਰ, ਹਰਦੀਪ ਸਿੰਘ ਕਲੇਰ, ਹਰਭਜਨ ਸਿੰਘ ਢੋਲਣ, ਗੁਰਵੰਤ ਸਿੰਘ ਰਾਮਗੜ੍ਹ ਭੁੱਲਰ, ਰਾਮ ਸਿੰਘ ਜਗਰਾਉਂ, ਗੁਰਜਿੰਦਰ ਸਿੰਘ ਹਠੂਰ, ਹਰਦੀਪ ਸਿੰਘ ਹਠੂਰ, ਅੰਗਰੇਜ਼ ਸਿੰਘ ਭੰਮੀਪੁਰਾ, ਜਗਦੇਵ ਸਿੰਘ ਡਾਗੀਆ, ਬਲਦੀਪ ਸਿੰਘ ਕਾਉਂਕੇ ਕਲਾਂ, ਕਰਮਜੀਤ ਸਿੰਘ ਦੇਹੜਕਾ, ਕੁਲਦੀਪ ਸਿੰਘ ਬੋਪਾਰਾਏ ਕਲਾਂ, ਰੰਜਨਪ੍ਰੀਤ ਕੌਰ ਸ਼ੇਰਪੁਰ ਖੁਰਦ, ਕੇਵਲ ਸਿੰਘ ਬਾਰਦੇਕੇ, ਗੁਰਪ੍ਰਸ਼ਾਦ ਸਿੰਘ ਕਮਾਲਪੁਰਾ, ਮਲਕੀਤ ਸਿੰਘ ਮਾਣੂਕੇ, ਗੁਰਦੀਪ ਸਿੰਘ ਮੱਲਾ, ਮਨਜੀਤ ਸਿੰਘ ਹਠੂਰ ਆਦਿ ਨੰਬਰਦਾਰ ਹਾਜ਼ਰ ਸਨ।