ਬੀ . ਆਰ. ਯੁਵਕ ਸੇਵਾਵਾਂ ਸਪੋਰਟਸ ਅਕੈਡਮੀ ਮਹਿੰਦੀਪੁਰ ਵਲੋਂ ਪਹਿਲਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 6 ਜਨਵਰੀ,2025 - ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਚੱਲ ਰਹੀ ਬੀ ਆਰ ਯੁਵਕ ਸੇਵਾਵਾਂ ਸਪੋਰਟਸ ਅਕੈਡਮੀ ਵਲੋਂ ਪਹਿਲਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਤੇਰਾਂ ਤੋਂ ਉੱਨੀ ਸਾਲ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਇਕ ਦਿਨਾ ਟੂਰਨਾਮੈਂਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਜੋ ਪਿੰਡ ਦੇ ਸਾਬਕਾ ਸਰਪੰਚ ਸਵ: ਨਸੀਬ ਚੰਦ ਸੱਲ੍ਹਣ ਦੇ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ।
ਇਸ ਟੂਰਨਾਮੈਂਟ ਵਿਚ ਅੰਡਰ ਤੇਰਾਂ ਚ ਨਿਰਵੈਰ ਬੱਧਣ ਜੇਤੂ ਅਤੇ ਚਰਨਜੀਤ ਸੱਲ੍ਹਣ ਦੂਜੇ, ਅੰਡਰ ਪੰਦਰਾਂ ਚ ਮਹੇਸ਼ ਸੱਲ੍ਹਣ ਜੇਤੂ ਅਤੇ ਕੇਸ਼ਵ ਬੱਧਣ ਦੂਜੇ, ਅੰਡਰ ਸਤਾਰਾਂ ਚ ਕੇਸ਼ਵ ਬੱਧਣ ਜੇਤੂ ਅਤੇ ਮਹੇਸ਼ ਸੱਲ੍ਹਣ ਦੂਜੇ, ਅੰਡਰ ਉੰਨੀ ਚ ਲੋਕੇਸ਼ ਨਵਾਂਸ਼ਹਿਰ ਜੇਤੂ ਅਤੇ ਦੀਵਾਲੀ ਬਾਕੀ ਨਵਾਂਸ਼ਹਿਰ ਦੂਜੇ ਨੰਬਰ ਤੇ ਆਏ ਖਿਡਾਰੀਆਂ ਨੂੰ ਟ੍ਰਾਫੀ ਸਰਟੀਫਿਕੇਟ ਦਿੱਤੇ ਗਏ ਅਤੇ ਖਿਡਾਰੀਆਂ ਨੇ ਇਹ ਸੁਨੇਹਾ ਲਗਾ ਦਿੱਤਾ ਕਿ ਪੰਜਾਬ ਦੇ ਪਿੰਡਾਂ ਹੁਣ ਨਸ਼ਾ ਨਹੀ ਖੇਡਾਂ ਪ੍ਰਚਲਿਤ ਹਨ। ਖਿਡਾਰੀਆਂ ਲਈ ਮੁੱਢਲੀ ਸਹਾਇਤਾ ਅਤੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਪਤਵੰਤੇ ਸੱਜਣਾਂ ਨੂੰ ਵੀ ਸਭਾ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੈਅਰਮੈਨ ਸੁੱਚਾ ਸਿੰਘ ਕਨੇਡਾ, ਪ੍ਰਧਾਨ ਮਾ: ਜੋਗਾ ਸਿੰਘ, ਸਕੱਤਰ ਅਤੇ ਹੈੱਡ ਕੋਚ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਮਹਿੰਦੀਪੁਰ, ਖਜਾਨਚੀ ਹਰੀ ਰਾਮ, ਮਾ: ਗੁਰਦਿਆਲ ਸਿੰਘ, ਸਲਾਹਕਾਰ ਹੁਸਨ ਲਾਲ, ਸਰਪੰਚ ਮਨਦੀਪ ਕੌਰ, ਮਨਮੋਹਨ ਸਿੰਘ ਗੁਲਾਟੀ ਨਵਾਂਸ਼ਹਿਰ, ਉਸਤਾਦ ਸ਼ਾਇਰ ਦਰਸ਼ਨ ਦਰਦੀ, ਬਹਾਦਰ ਚੰਦ ਅਰੋੜਾ, ਰੀਟਾ ਸਿੱਧੂ, ਬੀਨਾ ਕੁਮਾਰੀ, ਪ੍ਰਿਆ , ਪੰਜਾਬ ਚੈਂਪੀਅਨ ਬੈਡਮਿੰਟਨ ਹਰਬਲਾਸ ਬੱਧਣ ਨਵਾਂਸ਼ਹਿਰ, ਰੋਹਿਤ ਅਰੋੜਾ, ਗੌਰਵ ਮਹਿਤਾ, ਰਵੀ ਬੇਕੀ, ਕਰਨ ਨਵਾਂਸ਼ਹਿਰ, ਸੁਰਜੀਤ ਕੌਰ ਪੰਚ, ਨਛੱਤਰ ਕੌਰ ਪੰਚ, ਬਲਵਿੰਦਰ ਕੁਮਾਰ ਪੰਚ, ਗੁਰਬਚਨ ਕੌਰ, ਗੁਰਵਿੰਦਰ ਸਿੰਘ ਗੈਵੀ, ਗਗਨਦੀਪ ਸੱਲ੍ਹਣ, ਚਰਨਜੀਤ ਸੱਲ੍ਹਣ, ਮਹੇਸ਼ ਸੱਲ੍ਹਣ, ਕੇਸ਼ਵ ਬੱਧਣ, ਨਿਰਵੈਰ ਬੱਧਣ, ਧਰਮੇਸ਼ ਸੱਲ੍ਹਣ, ਕਿਰਸ਼ਵ ਸੱਲ੍ਹਣ, ਰਮਨਦੀਪ ਸੱਲ੍ਹਣ, ਜਸ਼ਨਪ੍ਰੀਤ ਸਿੰਘ ਸੱਲ੍ਹਣ, ਰਣਜੀਤ ਸ਼ੀਂਹਮਾਰ ਆਦਿ ਹਾਜਰ ਸਨ।