ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਐਮਐਲਏ ਦਿੱਲੀ ਵਿਸ਼ੇਸ਼ ਰਵੀ
ਗੁਰਪ੍ਰੀਤ ਸਿੰਘ
- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਅੰਮ੍ਰਿਤਸਰ, 6 ਜਨਵਰੀ 2025 - ਇੱਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੱਤੀ ਅਤੇ ਕਿਹਾ ਦਿੱਲੀ ਵਿੱਚ ਜੋ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਵਾਸਤੇ ਅਰਦਾਸ ਬੇਨਤੀ ਕਰਨ ਵਾਸਤੇ ਐਮਐਲਏ ਵਿਸ਼ੇਸ਼ ਰਵੀ ਨਾਲ ਪਹੁੰਚੇ ਹਾਂ। ਵਿਸ਼ੇਸ਼ ਰਵੀ ਦੇ ਵੱਲੋਂ ਗੱਲਬਾਤ ਕਰਦੇ ਕਿਹਾ ਗਿਆ ਇਸ ਵਾਰ ਦਿੱਲੀ ਵਿੱਚ ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਆਉਣਗੀਆਂ। ਐਮਐਲਏ ਵਿਸ਼ੇਸ਼ ਰਵੀ ਵੱਲੋਂ ਕਿਹਾ ਗਿਆ ਇਸ ਵਾਰ ਫਿਰ ਅਰਵਿੰਦ ਕੇਜਰੀਵਾਲ ਸੀਐਮ ਬਣ ਕੇ ਆਉਣਗੇ। ਕੁਲਦੀਪ ਧਾਲੀਵਾਲ ਨੇ ਪੰਜਾਬ ਚ ਬਣ ਰਹੀ ਨਵੀਂ ਖੇਤਰੀ ਪਾਰਟੀ ਉੱਤੇ ਕਿਹਾ ਡੈਮੋਕਰੇਸੀ ਆ ਹਰ ਇੱਕ ਨੂੰ ਆਪਣਾ ਹੱਕ ਹੈ ਔਰ ਲੋਕਾਂ ਉੱਤੇ ਆ ਲੋਕ ਕਿਸ ਨੂੰ ਪਸੰਦ ਕਰਦੇ ਨੇ।