ਟਰਾਂਸਪੋਰਟ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਡਾਊਨ ਕੇਡਰ ਦੀਆਂ ਕੱਚੀਆਂ ਪਿੱਲੀਆਂ ਪਾਲਸੀਆਂ ਨਹੀਂ ਮਨਜ਼ੂਰ - ਰਣਜੀਤ ਸਿੰਘ ਬਾਵਾ
* ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਦੀ ਟਰਾਂਸਪੋਰਟ ਮੰਤਰੀ ਅਤੇ ਮਨੇਜਮੈਂਟ ਵੱਲੋਂ ਅਣਦੇਖੀ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਰੋਸ ਧਰਨਾ- ਹਰਵਿੰਦਰ ਸਿੰਘ
ਚੰਡੀਗੜ੍ਹ 06/01/2025 - ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਹੜਤਾਲ ਦੇ ਪਹਿਲੇ ਦਿਨ ਚੰਡੀਗੜ੍ਹ ਡਿਪੂ ਵਿੱਚ ਬੋਲਦਿਆਂ ਸੈਕਟਰੀ ਚਮਕੋਰ ਸਿੰਘ,ਡਿਪੂ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੱਛਲੇ 02 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਖ਼ਾਨਾਪੂਰਤੀ ਲਈ ਮੀਟਿੰਗ ਕੀਤੀ ਗਈ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਟਰਾਂਸਪੋਰਟ ਦੀਆਂ ਵੱਖ -ਵੱਖ ਜੰਥੇਬੰਦੀਆ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਕਰਕੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ 10 ਸਾਲ ਵਾਲੀ ਡਾਊਨ ਕੇਡਰ ਦੀ ਪਾਲਸੀ ਨੂੰ ਲਾਗੂ ਕਰਨ ਦੇ ਲਈ ਜਬਰੀ ਹਾਮੀ ਭਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਕੋਈ ਵੀ ਟਰਾਂਸਪੋਰਟ ਦੇ ਪੱਕੇ ਮੁਲਾਜ਼ਮ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤ ਨਹੀਂ ਹਨ ਜੰਥੇਬੰਦੀ ਵੱਲੋਂ ਕਿਹਾ ਗਿਆ ਕਿ ਸਾਨੂੰ ਸਾਡੇ ਵਿਭਾਗ ਦੇ ਸਰਵਿਸ ਰੂਲਾ ਤਹਿਤ ਪੱਕਾ ਕੀਤਾ ਜਾਵੇ ਨਾ ਕੀ ਇਸ ਕੱਚੀ ਪਿੱਲੀ ਪਾਲਸੀ ਦੇ ਤਹਿਤ ਲਗਭਗ 1 ਸਾਲ ਤੋਂ ਜੰਥੇਬੰਦੀ ਇਸ ਪਾਲਸੀ ਨੂੰ ਲੈ ਕੇ ਸਰਕਾਰ ਨਾਲ ਲਗਾਤਾਰ ਮੀਟਿੰਗ ਕਰਦੀ ਆ ਰਹੀ ਹਰ ਵਾਰੀ ਸਰਕਾਰ ਵੱਲੋਂ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਲੱਗਭੱਗ 1 ਸਾਲ ਤੋਂ ਇਹ ਹੀ ਚੱਲ ਰਿਹਾ ਹੈ ਜੰਥੇਬੰਦੀ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਵਾਰ ਵਾਰ ਸੰਘਰਸ਼ ਕੀਤੇ ਜਾ ਰਹੀ ਹਨ।
ਪਿੱਛਲੇ ਸਮੇਂ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ 09/02/2024 ਨੂੰ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ 2 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦੇ ਲਈ ਲਿਖਤੀ ਭਰੋਸਾ ਦਿੱਤਾ ਗਿਆ ਸੀ ਅਤੇ ਜੰਥੇਬੰਦੀ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਆਪਣਾ ਪੱਖ ਰੱਖਣ ਦੇ ਲਈ 7 ਮੰਗਾਂ ਦੇ ਵਿੱਚ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਦਾ ਵਿਰੋਧ ਕਰਨ ਦੇ ਲਈ ਐਲਾਨ ਕੀਤਾ ਗਿਆ ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ 1 ਜੁਲਾਈ 2024 ਨੂੰ ਪੈਨਲ ਮੀਟਿੰਗ ਦਿੱਤੀ ਗਈ ਅਤੇ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਕੰਟਰੈਕਟ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਤਹਿਤ ਪੱਕਾ ਕਰਨਾ,ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ,ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਇੱਕਸਾਰਤਾ ਕਰਨਾ,ਮਾਰੂ ਕੰਡੀਸ਼ਨਾ ਨੂੰ ਰੱਦ ਕਰਨਾ, ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ ) ਬੰਦ ਕਰਨਾ ਵਿਭਾਗ ਦੇ ਵਿੱਚ ਆਪਣੀ ਮਾਲਕੀ ਦੀਆਂ 10 ਹਜ਼ਾਰ ਬੱਸਾਂ ਪਾਉਣਾ ਸਬੰਧੀ,ਬੱਸ ਸਟੈਂਡ ਤੋਂ ਚੱਲੇ ਰਹੇ ਟਰਾਂਸਪੋਰਟ ਮਾਫੀਆ ਨੂੰ ਬੰਦ ਕਰਨ ਸਬੰਧੀ ਇਹਨਾਂ ਸਾਰੀਆਂ ਮੰਗਾ ਨੂੰ ਲੈ ਕੇ ਕਮੇਟੀ ਬਣਾਈ ਗਈ ਸੀ ਪ੍ਰੰਤੂ ਕੋਈ ਵੀ ਮੰਗ ਦਾ ਹੱਲ ਨਹੀਂ ਕੱਢਿਆ ਗਿਆ।
ਚੇਅਰਮੈਨ ਗੁਰਵਿੰਦਰ ਸਿੰਘ,.ਮੀਤ ਪ੍ਰਧਾਨ ਇੰਦਰਜੀਤ ਸਿੰਘ,ਕੈਸ਼ੀਅਰ ਸਤਨਾਮ ਸਿੰਘ, ਸਰਪ੍ਰਸਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਇੱਕ ਕੱਚੀ ਪਿੱਲੀ ਪਾਲਸੀ ਦੀ ਗੱਲ ਕਰਕੇ ਸਮਾਂ ਟਪਾ ਰਹੀ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀ ਬਣਾਈ ਸੀ 2 ਤੋਂ 3 ਮੀਟਿੰਗ ਹੋਣ ਦੇ ਬਾਵਜੂਦ ਵੀ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਦੋਂ ਕਿ ਜੰਥੇਬੰਦੀ ਵੱਲੋਂ ਪੰਜਾਬ ਨਾਲ ਲਗਦੇ ਸੂਬਿਆਂ ਹਰਿਆਣਾ ਤੇ ਹਿਮਾਚਲ ਦੇ ਵਿੱਚ 2 ਤੋਂ 3 ਸਾਲ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਜਿਹਨਾਂ ਦੀਆਂ ਲਿਖਤਾਂ ਵੀ ਸਰਕਾਰ ਅਤੇ ਮਨੇਜਮੈਂਟ ਨੂੰ ਦਿੱਤੀਆਂ ਗਈਆਂ ਹਨ ਅਤੇ ਪੰਜਾਬ ਦੇ ਵਿੱਚ ETT, SSA ਰਮਸਾ,CSS ਹਿੰਦੀ, ਅਦਰਸ਼ ਮਾਡਲ ਸਕੂਲ, ਲੈਕਚਰਾਰ ਅਤੇ ਹੋਰ ਅਧਿਆਪਕ,ਬਿਜਲੀ ਬੋਰਡ ਵਿੱਚ ਲਾਈਨਮੈਨ 5-7 ਸਾਲ ਵਾਲੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਾਲ ਪੱਕੇ ਕੀਤੇ, ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਹਰਿਆਣਾ ਸਰਕਾਰ ਨੇ ਠੇਕੇਦਾਰ ਬਾਹਰ ਕੱਢ ਕੇ ਕੋਸ਼ਿਲ ਵਿਭਾਗ ਵਿੱਚ ਕੰਟਰੈਕਟ ਤੇ ਕੀ ਅਤੇ ਪੰਜਾਬ ਵਿੱਚ ਮਿਉਂਸੀਪਲ ਕਾਰਪੋਰੇਸ਼ਨ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤੇ ਇਹ ਸਾਰੇ ਨੋਟੀਫਿਕੇਸ਼ਨ ਜੰਥੇਬੰਦੀ ਵੱਲੋਂ ਗਠਿਤ ਕਮੇਟੀ ਅੱਗੇ ਰੱਖੇ ਗਏ ਪਰ ਸਰਕਾਰ ਉਹਨਾਂ ਗੱਲ ਤੋਂ ਟਾਲ ਮਟੋਲ ਕਰਕੇ ਭੱਜਦੀ ਨਜ਼ਰ ਆ ਰਹੀ ਜਦੋਂ ਕਿ ਮੌਜੂਦਾ ਸਰਕਾਰ ਵੱਲੋਂ ਵੀ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਗਿਆ ਜਿਸ ਦਾ ਸਾਰਾ ਪਰੂਫ ਕਮੇਟੀ ਵਿੱਚ ਜੰਥੇਬੰਦੀ ਨੇ ਪੇਸ਼ ਵੀ ਕੀਤਾ ਸੀ।
ਪਰ ਸਰਕਾਰ ਦਿੱਤੇ ਹੋਏ ਪਰੂਫ ਨੂੰ ਕੂੜੇ ਵਿੱਚ ਸੁੱਟ ਦਿੰਦੀ ਹੈ ਤੇ ਡਾਇਨਾ ਕੇਡਰ ਦੀ ਪਾਲਸੀ ਤਹਿਤ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ। ਜਿਸ ਦਾ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਕਿ ਵਿਭਾਗਾਂ ਨੂੰ ਖਤਮ ਕਰ ਦੇਣਾ ਚਹੁੰਦੀ ਹੈ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਵਿਭਾਗ ਦੇ ਵਿੱਚ ਬੱਸਾਂ ਪਾਉਣ ਦੀ ਕੋਈ ਅਨੁਮਤੀ ਨਹੀਂ ਦਿੱਤੀ ਸਰਕਾਰ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਦੇ ਆਪਣੇ ਚਹੇਤਿਆਂ ਨੂੰ ਲੁਟਾਉਣਾ ਚਾਹੂੰਦੀ ਹੈ ਜਦੋਂ ਕਿ 30 ਲੱਖ ਤੋਂ ਘੱਟ ਵਿੱਚ ਵਿਭਾਗਾਂ ਨੇ ਲੋਨ ਤੇ ਖੁਦ ਬੱਸਾਂ ਖਰੀਦਣੀ ਹੁੰਦੀਆਂ ਨੇ ਤੇ ਉਹਨਾ ਬੱਸਾਂ ਨੂੰ ਕਰਜ਼ਾ ਮੁਕਤ ਵੀ ਕੱਚੇ ਮੁਲਾਜ਼ਮਾਂ ਹੀ ਕਰਦੇ ਹਨ ਉਲਟਾ ਸਰਕਾਰ ਵੱਲੋਂ ਸਰਕਾਰੀ ਬੱਸ ਸਟੈਂਡ ਨੂੰ ਠੇਕੇ ਤੇ ਦਿੱਤਾ ਜਾ ਰਿਹਾਂ ਹੈ ਜਿਸ ਤੋਂ ਸਰਕਾਰ ਦਾ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਇਨਕਲਾਬ ਦੇ ਨਾਅਰੇ ਲਗਾਉਣ ਅਤੇ ਕਾਰਪੋਰੇਟ ਘਰਾਣਿਆਂ ਦੀ ਅੰਦਰਖਾਤੇ ਸਾਂਝ ਸਪੱਸ਼ਟ ਹੁੰਦੀ ਹੈ।
ਵਰਕਸ਼ਾਪ ਪ੍ਰਦਾਨ ਦਿਲਜੀਤ ਸਿੰਘ ਵਾਈਸ ਸੂਬਾ ਆਗੂ ਕੁਲਜੀਤ ਸਿੰਘ ਵਾਈਸ ਚੇਅਰਮੈਨ ਰਮਨਦੀਪ ਸਿੰਘ ਭੁਪੇਸ਼ ਸ਼ਰਮਾ ਸ਼ੈਰੀ ਖਿਆਲਾ ਅਵਨੀਸ਼ ਕੁਮਾਰ ਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਇੱਥੇ ਪੰਜਾਬ ਦੇ ਨੋਜਵਾਨ ਨੂੰ ਰੋਜ਼ਗਾਰ ਦੇਣ ਲਈ ਅਤੇ ਕੰਟਰੈਕਟ ਤੇ ਕਰਨ ਦੀ ਬਜਾਏ ਉਲਟਾ ਆਊਟ ਸੋਰਸ ਤੇ ਭਰਤੀ ਕੀਤੀ ਜਾ ਰਹੀ ਹੈ ਦਾਤਾਰ ਸਕਿਊਰਟੀ ਗਰੁੱਪ ਠੇਕੇਦਾਰ ਵਲੋਂ 5 ਕਰੋੜ ਰੁਪਏ EPF ESI ਦਾ ਅਤੇ 7 ਕਰੋੜ ਸਕਿਊਰਟੀਆ ਦੇ ਨਾਮ ਤੇ ਲੁੱਟ ਕਰਕੇ ਠੇਕੇਦਾਰ ਨੂੰ ਭਜਾ ਦਿੱਤਾ ਗਿਆ ਹੈ ਅਤੇ ਹੁਣ ਹਰਿਆਣੇ ਤੋਂ ਨਵਾਂ ਠੇਕੇਦਾਰ ਲਿਆਂਦਾ ਜਾ ਰਿਹਾ ਹੈ ਪੰਜਾਬ ਦੇ ਰੋਜ਼ਗਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ 6/7/8 ਜਨਵਰੀ ਨੂੰ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਸਰਕਾਰ ਵਿਭਾਗ ਨੂੰ ਬਚਾਉਣ ਅਤੇ ਆਪਣੇ ਰੋਜ਼ਗਾਰ ਨੂੰ ਪੱਕਾ ਕਰਵਾਉ ਦੇ ਲਈ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾਂ ਦਿੱਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਆਮ ਆਦਮੀ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਵੀ ਧਰਨਾ ਦੇਣ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ। ।