ਸ਼ਹਿਰ ਵਿੱਚ ਖੂਨੀ ਡੋਰ ਵਿਕਣ ਦਾ ਦਾਅਵਾ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਹੀ ਪੁਲਿਸ ਨੇ ਮਾਰ ਦਿੱਤੀ ਰੇਡ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 3 ਜਨਵਰੀ 2025 - ਪਤੰਗ ਵੇਚਣ ਵਾਲੇ ਦੁਕਾਨਦਾਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਉਸਨੇ ਐਸਐਸਪੀ ਬਟਾਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਹ ਗੱਲ ਕਹੀ ਕਿ ਬਟਾਲਾ ਸ਼ਹਿਰ ਵਿੱਚ ਸ਼ਰੇਆਮ ਗੱਟੂ ਚਾਈਨਾ ਡੋਰ ਵਿਕ ਰਹੀ ਹੈ ਜਿਸ ਦੀ ਵਿਕਰੀ ਰੋਕਣ ਵਿੱਚ ਪੁਲਿਸ 100 ਫੀਸਦੀ ਨਾਕਾਮ ਰਹੀ ਹੈ। ਉਸਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸਐਸਪੀ ਨੂੰ ਸੰਬੋਧਿਤ ਕਰਦੇ ਹੋਏ ਸਿੱਧਾ ਦਾਅਵਾ ਕੀਤਾ ਸੀ ਕਿ ਬਟਾਲਾ ਵਿੱਚ ਵੀ ਚਾਈਨਾ ਡੋਰ ਦੀ ਵਿਕਰੀ ਜੋਰਾ ਤੇ ਹੈ।
ਇਹ ਵੀਡੀਓ ਵਾਇਰਲ ਹੋਣ ਮਗਰੋਂ ਅੱਜ ਸਵੇਰੇ ਇੰਸਪੈਕਟਰ ਸਪੈਸ਼ਲ ਬ੍ਰਾਂਚ ਅਤੇ ਐਸ ਐਚ ਓ ਸਿਟੀ ਵੱਲੋਂ ਆਪਣੀ ਪੁਲਿਸ ਪਾਰਟੀਆਂ ਲੈ ਕੇ ਉਸੇ ਹੀ ਵਿਅਕਤੀ ਦੀ ਦੁਕਾਨ ਤੇ ਧਾਵਾ ਬੋਲਿਆ ਗਿਆ ਜਿਸ ਮਗਰੋਂ ਦਿਨੇਸ਼ ਖੋਸਲਾ ਨਾਮ ਦੇ ਦੁਕਾਨਦਾਰ ਨੇ ਐਸਐਚ ਓ ਨਾਲ ਤਿੱਖੀ ਬਹਿਸ ਕੀਤੀ। ਦੁਕਾਨਦਾਰ ਨੇ ਕਿਹਾ ਕਿ ਮੇਰੀ ਗਲਤੀ ਇਹ ਹੈ ਕਿ ਮੈਂ ਖੁਦ ਚਾਈਨਾ ਡੋਰ ਨਹੀਂ ਵੇਚਦਾ, ਮੈਂ ਇੱਕ ਵੀਡੀਓ ਵਾਇਰਲ ਕੀਤੀ ਸੀ ਮੈਨੂੰ ਡਰਾਉਣ ਧਮਕਾਉਣ ਲਈ ਪੁਲਿਸ ਇੱਥੇ ਪਹੁੰਚੀ ਹੈ ।ਦੂਸਰੇ ਪਾਸੇ ਦੁਕਾਨਦਾਰ ਨੇ ਇਹ ਵੀ ਗੱਲ ਕਹੀ ਕਿ ਮੈਨੂੰ ਇੱਕ ਦਿਨ ਲਈ ਸਿਟੀ ਦਾ ਐਸਐਚ ਓ ਲਗਾ ਦੋ ਮੈਂ ਚਾਈਨਾ ਡੋਰ ਵਿਕਣੀ ਬੰਦ ਕਰਵਾ ਦਵਾਂਗਾ।
ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਚ ਓ ਸਿਟੀ ਵੱਲੋਂ ਇਸ ਦੁਕਾਨਦਾਰ ਦੇ ਨਾਲ ਹੋਰ ਕਈ ਦੁਕਾਨਾਂ ਤੇ ਵੀ ਛਾਪੇਮਾਰੀ ਕੀਤੀ ਗਈ। ਪਰ ਪੁਲਿਸ ਦੇ ਹੱਥ ਨਾਕਾਮੀ ਲੱਗੀ ।ਐਸਐਚ ਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਉਹਨਾਂ ਨੂੰ ਜੋਇੰਟ ਆਪਰੇਸ਼ਨ ਕੀਤਾ ਹੈ ਪਰ ਉਹਨਾਂ ਦੇ ਹੱਥ ਫਿਲਹਾਲ ਕੋਈ ਵੀ ਕਾਮਯਾਬੀ ਨਹੀਂ ਲੱਗੀ ਨਾ ਹੀ ਕੋਈ ਚਾਈਨਾ ਡੋਰ ਬਰਾਮਦ ਹੋਈ ਹੈ ਪਰ ਸਾਡੀ ਸਰਚ ਜਾਰੀ ਰਹੇਗੀ।